Italy News: ਇਟਲੀ ਵਿਚ ਪੰਜਾਬਣ ਨੇ ਗੱਡੇ ਝੰਡੇ, 100 'ਚੋਂ 100 ਅੰਕ ਲੈ ਕੇ ਹਾਸਲ ਕੀਤੀ ਨਰਸ ਦੀ ਡਿਗਰੀ

By : GAGANDEEP

Published : Dec 1, 2023, 7:19 am IST
Updated : Dec 1, 2023, 9:57 am IST
SHARE ARTICLE
Punjaban obtained the degree of nurse with 100 out of 100 marks in Italy
Punjaban obtained the degree of nurse with 100 out of 100 marks in Italy

Italy News: ਜਲੰਧਰ ਨਾਲ ਸਬੰਧਤ ਹੈ ਸੁਖਦੀਪ

Punjaban obtained the degree of nurse with 100 out of 100 marks in Italy : ਪੰਜਾਬੀਆਂ ਨੇ ਪੂਰੀ ਦੁਨੀਆਂ ਵਿਚ ਅਪਣੀ ਮਿਹਨਤ ਨਾਲ ਚੰਗਾ ਨਾਮਣਾ ਖਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਇਟਲੀ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਰਹਿੰਦੇ ਹਨ। ਵਖਰੀ ਭਾਸ਼ਾ ਹੋਣ ਦੇ ਬਾਵਜੂਦ ਇਟਲੀ ਵਿਚ ਵੀ ਪੰਜਾਬੀਆਂ ਨੇ ਚੰਗਾ ਮੁਕਾਮ ਹਾਸਲ ਕਰ ਲਿਆ ਹੈ। ਨਵੀ ਪੀੜ੍ਹੀ ਨੇ ਪੜ੍ਹਾਈ ਵਿਚ ਵੀ ਮੱਲਾਂ ਮਾਰੀਆਂ ਹਨ।

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (01 ਦਸੰਬਰ 2023)

ਜਲੰਧਰ ਨਾਲ ਸਬੰਧਤ ਸੁਖਦੀਪ ਕੌਰ ਨੇ ਵੀ ਪੜ੍ਹਾਈ ਵਿਚ ਵੀ ਵੱਡੀ ਮੱਲ ਮਾਰਦਿਆਂ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਮਾਪਿਆਂ ਅਤੇ ਪੰਜਾਬ ਦਾ ਨਾਮ ਰੌਸਨ ਕੀਤਾ ਹੈ। ਪੰਜਾਬ ਦੇ ਜਲੰਧਰ ਦੇ ਪਿੰਡ  ਲੱਧੜ ਕਲਾਂ ਦੇ ਕੁਲਦੀਪ ਸਿੰਘ ਜੋ ਕਿ ਲੰਬੇ ਸਮੇਂ ਤੋਂ ਇਟਲੀ ’ਚ ਰਹਿ ਰਹੇ ਹਨ, ਦੀ 22 ਸਾਲਾ ਲੜਕੀ ਸੁਖਦੀਪ ਕੌਰ ਨੇ ਬਰੇਸ਼ੀਆ ਯੁਨੀਵਰਸਿਟੀ ’ਚੋਂ 100 ਵਿਚੋਂ 100 ਅੰਕ ਪ੍ਰਾਪਤ ਕਰ ਕੇ ਮਾਣ ਵਧਾਇਆ ਹੈ।

ਇਹ ਵੀ ਪੜ੍ਹੋ: Editorial: ਸਪੋਕਸਮੈਨ ਦੇ ਪਾਠਕ ਇਸੇ ਤਰ੍ਹਾਂ ਮਿਲ ਕੇ ਚਲਦੇ ਰਹੇ ਤਾਂ ਨਵਿਉਂ ਨਵਾਂ ਇਤਿਹਾਸ ਸਿਰਜਦੇ ਜਾਣਗੇ

ਬੀਤੇ ਦਿਨ ਇਹ ਬੱਚੀ ਡਿਗਰੀ ਪ੍ਰਾਪਤ ਕਰਨ ਉਪਰੰਤ ਮਾਪਿਆਂ ਨਾਲ ਰੀਗਲ ਰੈਂਸਟੋਰੈਂਟ ਪਹੁੰਚੀ, ਜਿਸ ਦਾ ਰੀਗਲ ਰੈਂਸਟੋਰੈਂਟ ਦੇ ਮਾਲਕ ਲਖਵਿੰਦਰ ਸਿੰਘ ਡੋਗਰਾਂਵਾਲ ਨੇ ਸਨਮਾਨ ਕੀਤਾ। ਇਸ ਮੌਕੇ ਜਗਜੀਤ ਸਿੰਘ ਡੋਗਰਾਂਵਾਲ ਅਤੇ ਫ਼ਤਿਹ ਸਿੰਘ ਪ੍ਰਬੰਧਕ ਗੁਰਦੁਆਰਾ ਤੋਰੇ ਦੀ ਪਿਚਨਾਰਦੀ ਮੌਜੂਦ ਸਨ।  ਗੱਲਬਾਤ ਦੌਰਾਨ ਸੁਖਦੀਪ ਕੌਰ ਨੇ ਦਸਿਆ ਕਿ ਉਹ ਨੌਕਰੀ ਦੇ ਨਾਲ ਨਾਲ ਅਗਲੇਰੀ ਪੜ੍ਹਾਈ ਜਾਰੀ ਰੱਖ ਕੇ ਮਾਸਟਰ ਡਿਗਰੀ ਪ੍ਰਾਪਤ ਕਰੇਗੀ। (ਇਟਲੀ ਤੋਂ ਦਲਜੀਤ ਮੱਕੜ ਦੀ ਰਿਪੋਰਟ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement