
ਚਾਰੇ ਦੋਸਤ ਸਥਾਨਕ ਖੇਤਰ ਵਿਚ ਇਕ ਸਾਂਝੇ ਘਰ ’ਚ ਰਹਿ ਰਹੇ ਸਨ
ਲੰਡਨ : ਦਖਣੀ ਆਇਰਲੈਂਡ ਦੇ ਕਾਊਂਟੀ ਕਾਰਲੋ ’ਚ ਸ਼ੁਕਰਵਾਰ ਸਵੇਰੇ ਇਕ ਕਾਰ ਹਾਦਸੇ ’ਚ ਦੋ ਭਾਰਤੀ ਵਿਦਿਆਰਥੀਆਂ ਚੇਰੇਕੁਰੀ ਸੁਰੇਸ਼ ਚੌਧਰੀ ਅਤੇ ਚਿਥੂਰੀ ਭਾਰਗਵ ਦੀ ਮੌਤ ਹੋ ਗਈ। ਕਾਲੇ ਰੰਗ ਦੀ ਆਡੀ ਏ6 ਕਾਰ ਗ੍ਰੇਗੁਏਨਾਸਪਿਡੋਗੇ ਵਿਖੇ ਇਕ ਦਰੱਖਤ ਨਾਲ ਟਕਰਾ ਗਈ। ਦੋ ਹੋਰ ਮੁਸਾਫ਼ਰਾਂ, ਇਕ ਪੁਰਸ਼ ਅਤੇ ਇਕ ਔਰਤ ਨੂੰ ਗੰਭੀਰ ਪਰ ਜਾਨਲੇਵਾ ਸੱਟਾਂ ਲੱਗਣ ਕਾਰਨ ਹਸਪਤਾਲ ਲਿਜਾਇਆ ਗਿਆ।
ਡਬਲਿਨ ਵਿਚ ਭਾਰਤੀ ਦੂਤਘਰ ਨੇ ਸੋਸ਼ਲ ਮੀਡੀਆ ’ਤੇ ਇਕ ਸ਼ੋਕ ਸੰਦੇਸ਼ ਜਾਰੀ ਕੀਤਾ, ਜਿਸ ਵਿਚ ਮ੍ਰਿਤਕਾਂ ਦੇ ਪਰਵਾਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕੀਤੀ ਗਈ ਅਤੇ ਜ਼ਖਮੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਗਈ। ਅੰਤਿਮ ਸੰਸਕਾਰ ਦੇ ਖਰਚਿਆਂ ਅਤੇ ਹੋਰ ਖਰਚਿਆਂ ਨੂੰ ਕਵਰ ਕਰਨ ’ਚ ਮਦਦ ਕਰਨ ਲਈ ਇਕ ਫੰਡਰੇਜ਼ਰ ਸਥਾਪਤ ਕੀਤਾ ਗਿਆ ਸੀ, ਅਤੇ ਇਸਨੇ 24 ਘੰਟਿਆਂ ਤੋਂ ਵੀ ਘੱਟ ਸਮੇਂ ’ਚ 25,000 ਪੌਂਡ ਤੋਂ ਵੱਧ ਇਕੱਠੇ ਕੀਤੇ।
ਚਾਰੇ ਦੋਸਤ ਸਥਾਨਕ ਖੇਤਰ ਵਿਚ ਇਕ ਸਾਂਝੇ ਘਰ ’ਚ ਰਹਿ ਰਹੇ ਸਨ ਅਤੇ ਹਾਲ ਹੀ ਵਿਚ ਕਾਰਲੋ ਵਿਚ ਸਾਊਥ ਈਸਟ ਟੈਕਨੋਲੋਜੀਕਲ ਯੂਨੀਵਰਸਿਟੀ ਵਿਚ ਤੀਜੇ ਸਾਲ ਦੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ’ਚੋਂ ਇਕ ਸਥਾਨਕ ਫਾਰਮਾਸਿਊਟੀਕਲ ਕੰਪਨੀ ਐਮ.ਐਸ.ਡੀ. ’ਚ ਕੰਮ ਕਰ ਰਿਹਾ ਸੀ। ਆਇਰਿਸ਼ ਤਾਓਸੀਚ (ਪੀ.ਐਮ.) ਮਾਈਕਲ ਮਾਰਟਿਨ ਨੇ ਹਾਦਸੇ ਦੀ ਖ਼ਬਰ ’ਤੇ ਦੁੱਖ ਪ੍ਰਗਟਾਇਆ।