ਆਸਟ੍ਰੇਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਮੌਤ, ਰਾਜਪੁਰਾ ਦੇ ਨੌਜਵਾਨ ਦਾ ਇਸੇ ਮਹੀਨੇ ਸੀ ਵਿਆਹ
Published : Feb 2, 2026, 9:22 am IST
Updated : Feb 2, 2026, 9:59 am IST
SHARE ARTICLE
Sachin and Sahil Batra died in Australia
Sachin and Sahil Batra died in Australia

ਰਾਜਪੁਰਾ ਦੇ ਨਜਵਾਨ ਨੇ ਇਸ ਮਹੀਨੇ ਆਉਣਾ ਸੀ ਵਿਆਹ ਕਰਵਾਉਣ

Sachin and Sahil Batra died in Australia: ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਵਾਪਰੇ ਦਰਦਨਾਕ ਹਾਦਸੇ ਨੇ ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਚਿਨ ਖਿੱਲਾਂ ਵਾਸੀ ਰਾਜਪੁਰਾ (ਪੰਜਾਬ) ਤੇ ਸਾਹਿਲ ਬੱਤਰਾ ਵਾਸੀ ਹਰਿਆਣਾ ਵਜੋਂ ਹੈ।

ਮ੍ਰਿਤਕ ਸਚਿਨ ਨੇ  ਵਿਆਹ ਕਰਵਾਉਣ ਲਈ ਇਸੇ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਮੰਦਭਾਗੀ ਘਟਨਾ ਵਾਪਰ ਗਈ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸਾਲ 2019 ਵਿਚ ਆਸਟ੍ਰੇਲੀਆ ਗਿਆ ਸੀ।

ਉਨ੍ਹਾਂ ਦੱਸਿਆ ਕਿ ਸਚਿਨ ਖਿੱਲਾਂ ਅਤੇ ਉਸ ਦਾ ਬਚਪਨ ਦਾ ਦੋਸਤ ਸਾਹਿਲ ਬੱਤਰਾ ਸਮੇਤ ਪਰਿਵਾਰਕ ਮੈਂਬਰ 25 ਜਨਵਰੀ ਨੂੰ ਘੁੰਮਣ ਫਿਰਨ ਲਈ ਗਏ ਸਨ। ਸਾਰੇ ਜਣੇ ਸਿਡਨੀ ਦੇ ਨੇੜੇ ਇਕ ਥਾਂ 'ਤੇ ਪਾਣੀ ਵਿਚ ਚਲੇ ਗਏ। ਜਿਉਂ ਹੀ ਦੋਵੇਂ ਦੋਸਤ ਪਾਣੀ ਗਈ ਵੇਖਦੇ-ਵੇਖਦੇ ਹੀ ਡੁੱਬ ਗਏ।

ਉਨ੍ਹਾਂ ਨੂੰ ਬਚਾਅ ਟੀਮ ਨੇ ਥੋੜ੍ਹੀ ਦੇਰ ਬਾਅਦ ਪਾਣੀ ਵਿਚੋਂ ਬਾਹਰ ਕੱਢਿਆ ਪਰ ਉਨ੍ਹਾਂ ਦੀ ਮੌਤ ਹੋ ਗਈ ਸੀ। ਸਚਿਨ ਖਿੱਲਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਮੰਗਣੀ ਹੋਈ ਸੀ ਅਤੇ ਉਸ ਨੇ ਵਿਆਹ ਕਰਵਾਉਣ ਲਈ ਫਰਵਰੀ ਮਹੀਨੇ ਵਿਚ ਪੰਜਾਬ ਆਉਣਾ ਸੀ ਪਰ ਹੁਣ ਬੁੱਧਵਾਰ ਨੂੰ ਉਸ ਦੀ ਲਾਸ਼ ਆ ਰਹੀ ਹੈ। 

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement