
ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਆਪਣੇ ਘਰ ਵਿਚ ਹੀ ਲਏ ਆਖਰੀ ਸਾਹ
ਮੁੰਬਈ : ਮੁੰਬਈ ਦੇ ਸਭ ਤੋਂ ਮਸ਼ਹੂਰ ਕਰੂਜ਼ ਡਰੱਗਜ਼ ਕੇਸ ਦੇ ਗਵਾਹ ਪ੍ਰਭਾਕਰ ਸੇਲ ਦੀ ਚੇਂਬੂਰ ਦੇ ਮਾਹੁਲ ਇਲਾਕੇ 'ਚ ਸਥਿਤ ਆਪਣੇ ਘਰ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦੇ ਵਕੀਲ ਤੁਸ਼ਾਰ ਖੰਡਾਰੇ ਦੇ ਅਨੁਸਾਰ, 36 ਸਾਲਾ ਸੇਲ ਦੀ ਉਨ੍ਹਾਂ ਦੇ ਘਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਪ੍ਰਭਾਕਰ ਸੇਲ ਮਾਮਲੇ ਵਿੱਚ ਏਜੰਸੀ ਦਾ ਮੁੱਖ ਗਵਾਹ ਸੀ।
prabhakar sail
ਉਸ ਨੇ ਕੇਸ ਵਿੱਚ ਪੈਸਿਆਂ ਦੇ ਲੈਣ-ਦੇਣ ਦੀਆਂ ਗੱਲਾਂ ਸੁਣੀਆਂ ਸਨ। ਜਿਸ ਵਿੱਚ ਉਸਨੇ ਦਾਅਵਾ ਕੀਤਾ ਕਿ 25 ਕਰੋੜ ਦੇ ਲੈਣ-ਦੇਣ ਦੀ ਗੱਲ ਹੋਈ ਹੈ। ਇਸ ਵਿਚ 8 ਕਰੋੜ ਰੁਪਏ ਪਹਿਲਾਂ ਜਾਂਚ ਦੀ ਅਗਵਾਈ ਕਰਨ ਵਾਲੇ ਅਧਿਕਾਰੀ ਸਮੀਰ ਵਾਨਖੇੜੇ ਦੇ ਸਨ। ਸਿਆਸੀ ਵਿਵਾਦ ਦੇ ਵਿਚਕਾਰ, ਵਾਨਖੇੜੇ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ।
prabhakar sail
ਸੇਲ ਨੇ ਆਪਣੇ ਹਲਫਨਾਮੇ 'ਚ ਦਾਅਵਾ ਕੀਤਾ ਸੀ ਕਿ ਕਿਰਨ ਗੋਸਾਵੀ ਨੇ ਸੈਮ ਡਿਸੂਜ਼ਾ ਨਾਂ ਦੇ ਵਿਅਕਤੀ ਨਾਲ ਗੱਲ ਕੀਤੀ ਸੀ। ਗੋਸਾਵੀ ਨੇ ਸੈਮ ਡਿਸੂਜ਼ਾ ਨਾਂ ਦੇ ਵਿਅਕਤੀ ਨੂੰ ਕਿਹਾ ਸੀ ਕਿ ਤੁਸੀਂ 25 ਕਰੋੜ ਦਾ ਬੰਬ ਲਾਇਆ ਹੈ ਅਤੇ 18 'ਚ ਫਾਈਨਲ ਕਰ ਦਿਓ, ਕਿਉਂਕਿ 8 ਕਰੋੜ ਸਮੀਰ ਵਾਨਖੇੜੇ ਨੂੰ ਦੇਣੇ ਹਨ।
ਸੇਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਗੋਸਾਵੀ ਨੇ ਆਰੀਅਨ ਖਾਨ ਦੀ ਵਕੀਲ ਪੂਜਾ ਡਡਲਾਨੀ ਨਾਲ ਮੁਲਾਕਾਤ ਕੀਤੀ ਅਤੇ ਆਰੀਅਨ ਖਾਨ ਦੀ ਰਿਹਾਈ ਲਈ ਕਥਿਤ ਤੌਰ 'ਤੇ 50 ਲੱਖ ਰੁਪਏ ਦਾ ਸੌਦਾ ਕੀਤਾ। ਇਸ ਦਾਅਵੇ ਤੋਂ ਬਾਅਦ ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ NCB ਜਾਂਚ 'ਤੇ ਸਵਾਲ ਖੜ੍ਹੇ ਕੀਤੇ ਹਨ।
Aryan Khan (cruise drug case)
ਦੱਸ ਦੇਈਏ ਕਿ ਆਰੀਅਨ ਖਾਨ ਨੂੰ ਹਾਈ ਪ੍ਰੋਫਾਈਲ ਕੇਸ ਵਿੱਚ ਕਈ ਹਫ਼ਤੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਵਿੱਚ ਜ਼ਮਾਨਤ ਮਿਲੀ ਸੀ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਇੱਕ ਵਿਸ਼ੇਸ਼ ਐਨਡੀਪੀਐਸ ਅਦਾਲਤ ਨੇ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਲਈ ਐਨਸੀਬੀ ਦੀ ਐਸਆਈਟੀ ਨੂੰ 60 ਦਿਨਾਂ ਦਾ ਸਮਾਂ ਦਿੱਤਾ ਹੈ।
NCB raids cruise again
ਇਸ ਮਾਮਲੇ ਵਿੱਚ ਐਨਸੀਬੀ ਨੇ ਅਦਾਲਤ ਤੋਂ 90 ਦਿਨਾਂ ਦਾ ਸਮਾਂ ਮੰਗਿਆ ਸੀ, ਜਿਸ ਵਿੱਚ ਅਦਾਲਤ ਨੇ ਸਿਰਫ਼ 60 ਦਿਨਾਂ ਦਾ ਸਮਾਂ ਦਿੱਤਾ ਹੈ। ਆਰੀਅਨ ਖਾਨ ਨੂੰ 3 ਅਕਤੂਬਰ 2021 ਨੂੰ ਮੁੰਬਈ ਤੋਂ ਗੋਆ ਜਾ ਰਹੇ ਜਹਾਜ਼ 'ਤੇ ਚੱਲ ਰਹੀ ਪਾਰਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ 'ਤੇ NCB ਨੇ ਨਸ਼ੀਲੇ ਪਦਾਰਥ ਰੱਖਣ, ਖਰੀਦਣ ਅਤੇ ਵੇਚਣ ਦਾ ਦੋਸ਼ ਲਗਾਇਆ ਸੀ। ਜਿਸ ਤੋਂ ਬਾਅਦ ਅਦਾਲਤ ਨੇ ਆਰੀਅਨ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਭੇਜ ਦਿੱਤਾ। ਜਿੱਥੇ ਉਹ 26 ਦਿਨ ਰਹੇ। ਬਾਅਦ ਵਿਚ ਮੁੰਬਈ ਹਾਈ ਕੋਰਟ ਨੇ ਉਸ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦੇ ਦਿੱਤੀ।