
ਮ੍ਰਿਤਕ ਵਿਅਕਤੀ ਪਰਿਵਾਰ ਦਾ ਇਕੱਲਾ ਜੀਅ ਸੀ ਕਮਾਉਣ ਵਾਲਾ
ਫਿਰੋਜ਼ਪੁਰ: ਫਿਰੋਜ਼ਪੁਰ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਹਿਚਾਣ ਸੁਖਜਿੰਦਰ ਸਿੰਘ ਵਜੋਂ ਹੋਈ ਹੈ। ਸੁਖਜਿੰਦਰ ਰੋਜ਼ੀ ਰੋਟੀ ਲਈ ਮਨੀਲਾ ਗਿਆ ਸੀ ਪਰ ਉਥੇ ਕੁੱਝ ਲੋਕਾਂ ਨੇ ਉਸਦਾ ਕਤਲ ਕਰ ਲਾਸ਼ ਕਿਸੇ ਸੁੰਨਸਾਨ ਜਗ੍ਹਾ ਤੇ ਸੁੱਟ ਦਿੱਤੀ ਸੀ। ਲਾਸ਼ ਇੰਨੀ ਗਲ ਚੁੱਕੀ ਸੀ ਕਿ ਪੰਜਾਬ ਲਿਆਉਣ ਯੋਗ ਨਹੀਂ ਸੀ।
Sukhjinder Singh
ਸੁਖਜਿੰਦਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਮ੍ਰਿਤਕ ਜਸਵਿੰਦਰ ਸਿੰਘ ਦੀ ਮਾਤਾ ਦਲੀਪ ਕੌਰ ਅਤੇ ਪਤਨੀ ਜਸਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਸਨ, ਨਾ ਹੀ ਕੋਈ ਰੁਜ਼ਗਾਰ ਦਾ ਸਾਧਨ ਸੀ। ਇਸ ਲਈ ਜਸਵਿੰਦਰ ਮਨੀਲਾ ਗਿਆ ਸੀ ਜਿਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ।
Death
ਜਸਵਿੰਦਰ ਆਪਣੇ ਪਿੱਛੇ ਦੋ ਛੋਟੇ-ਛੋਟੇ ਬੱਚੇ, ਪਤਨੀ ਤੇ ਮਾਪਿਆਂ ਨੂੰ ਰੋਂਦਿਆਂ ਨੂੰ ਛੱਡ ਗਿਆ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਦੇਸ਼ ਦੀ ਸਰਕਾਰ ਨਾਲ ਗੱਲਬਾਤ ਕਰ ਕਤਲ ਕਰਨ ਵਾਲੇ ਲੋਕਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਈ ਜਾਵੇ ਨਾਲ ਹੀ ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਛੋਟੇ ਲੜਕੇ ਨੂੰ ਸਰਕਾਰ ਕੋਈ ਨਾ ਕੋਈ ਰੁਜ਼ਗਾਰ ਜ਼ਰੂਰ ਦੇਵੇ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ ਅਤੇ ਜਸਵਿੰਦਰ ਸਿੰਘ ਦੇ ਬੱਚਿਆਂ ਦਾ ਪਾਲਣ ਪੋਸ਼ਣ ਹੋ ਸਕੇ।