
ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ- ਅਦਾਲਤ
ਨਵੀਂ ਦਿੱਲੀ : ਸਾਕੀਨਾਕਾ ਬਲਾਤਕਾਰ ਅਤੇ ਕਤਲ ਕੇਸ ਵਿੱਚ ਇੱਕ ਅਦਾਲਤ ਨੇ ਮੋਹਨ ਚੌਹਾਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਨੂੰ ਦੁਰਲੱਭ ਮਾਮਲਾ ਦੱਸਿਆ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲਿਆਂ 'ਚ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਜ਼ਰੂਰੀ ਹੈ। ਸੂਬਾ ਸਰਕਾਰ ਨੇ ਅਦਾਲਤ ਤੋਂ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਸੀ। ਅਦਾਲਤ ਨੇ ਰਾਜ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਅਦਾਲਤ ਨੇ ਕਿਹਾ ਕਿ ਦੋਸ਼ੀ ਨੇ ਪੀੜਤਾ ਦੀ ਅੰਤੜੀ ਨੂੰ ਬੁਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾਇਆ ਸੀ, ਜਿਸ ਕਾਰਨ ਉਸ ਦੀ ਪਾਚਨ ਪ੍ਰਣਾਲੀ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ।
Sexual Assault
ਕਤਲ ਦੇ ਦੋਸ਼ੀ ਮੋਹਨ ਚੌਹਾਨ ਨੇ ਅੰਧੇਰੀ ਦੇ ਸਾਕੀਨਾਕਾ ਇਲਾਕੇ 'ਚ 32 ਸਾਲਾ ਔਰਤ ਨਾਲ ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ ਸਨ ਅਤੇ ਉਸ ਤੋਂ ਬਾਅਦ ਗੁਪਤ ਅੰਗ 'ਚ ਹਥਿਆਰ ਰੱਖ ਕੇ ਪੀੜਤ ਦਾ ਕਤਲ ਕਰ ਦਿਤਾ ਸੀ। ਮੁਲਜ਼ਮ ਮੋਹਨ ਚੌਹਾਨ ਪੇਸ਼ੇ ਤੋਂ ਡਰਾਈਵਰ ਸੀ। ਜਦੋਂ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ ਤਾਂ ਉਸ ਨੇ ਪੀੜਤ ਧਿਰ ਦੇ ਵਕੀਲਾਂ ਨੂੰ ਗਾਲ੍ਹਾਂ ਕੱਢੀਆਂ। ਸਰਕਾਰੀ ਵਕੀਲ ਨੇ ਉਦੋਂ ਕਿਹਾ ਸੀ ਕਿ ਇਸ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ।
court hammer
ਸੋਮਵਾਰ ਨੂੰ ਅਦਾਲਤ ਨੇ ਮੋਹਨ ਚੌਹਾਨ ਨੂੰ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਸੀ। ਜਦੋਂ ਅਦਾਲਤ 'ਚ ਦੋਸ਼ੀ ਤੋਂ ਪੁੱਛਿਆ ਗਿਆ ਕਿ ਉਸ ਨੂੰ ਕਿੰਨੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਉਹ ਉੱਚੀ-ਉੱਚੀ ਰੋਣ ਲੱਗ ਪਿਆ ਅਤੇ ਦੋਸ਼ ਲਾਇਆ ਕਿ ਉਸ ਨੂੰ ਇਸ ਮਾਮਲੇ 'ਚ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਦੂਜੇ ਪਾਸੇ ਦੋਸ਼ੀ ਦੇ ਵਕੀਲ ਨੇ ਕਿਹਾ ਕਿ ਇਹ ਕੋਈ ਦੁਰਲੱਭ ਮਾਮਲਾ ਨਹੀਂ ਹੈ ਕਿਉਂਕਿ ਘਟਨਾ ਤੋਂ ਬਾਅਦ ਵੀ ਪੀੜਤਾ ਜ਼ਿੰਦਾ ਸੀ ਅਤੇ ਚੰਗੇ ਇਲਾਜ ਨਾਲ ਉਸ ਨੂੰ ਬਚਾਇਆ ਜਾ ਸਕਦਾ ਸੀ।
Crime news
ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਇਕ ਚੌਕੀਦਾਰ ਨੇ ਔਰਤ ਨੂੰ ਜ਼ਖਮੀ ਹਾਲਤ 'ਚ ਦੇਖਿਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੀੜਤਾ ਨੂੰ ਘਾਟਕੋਪਰ ਦੇ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਦਿਨ ਬਾਅਦ ਉਸ ਦੀ ਮੌਤ ਹੋ ਗਈ। ਹਸਪਤਾਲ 'ਚ ਮੈਡੀਕਲ ਜਾਂਚ 'ਚ ਪਤਾ ਲੱਗਾ ਕਿ ਉਸ ਦੇ ਪ੍ਰਾਈਵੇਟ ਪਾਰਟ 'ਚ ਕੋਈ ਚੀਜ਼ ਪਾਈ ਗਈ ਸੀ, ਜਿਸ ਕਾਰਨ ਅੰਤੜੀਆਂ ਫਟ ਗਈਆਂ। ਚਾਕੂ ਕੱਢਣ ਤੋਂ ਬਾਅਦ ਪੀੜਤਾ ਦੀਆਂ ਆਂਦਰਾਂ ਵੀ ਬਾਹਰ ਆ ਗਈਆਂ ਸਨ।
ਸਰਕਾਰੀ ਵਕੀਲ ਨੇ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਇਸ ਤਰ੍ਹਾਂ ਚੁੱਪ ਹੋ ਗਿਆ ਜਿਵੇਂ ਉਸ ਨੇ ਕੁਝ ਕੀਤਾ ਹੀ ਨਾ ਹੋਵੇ। ਇਸ ਮਾਮਲੇ ਵਿੱਚ ਸਰਕਾਰ ਦੀ ਤਰਫ਼ੋਂ 37 ਗਵਾਹ ਪੇਸ਼ ਕੀਤੇ ਗਏ ਸਨ। ਇਸ ਤੋਂ ਇਲਾਵਾ ਸੀਸੀਟੀਵੀ ਫੁਟੇਜ ਵੀ ਸਬੂਤਾਂ ਵਿੱਚ ਸ਼ਾਮਲ ਕੀਤੀ ਗਈ ਸੀ।