ਆਸਟਰੇਲੀਆ 'ਚ ਖੁੱਲ੍ਹੇ ਪਰਵਾਸੀਆਂ ਲਈ ਦਰਵਾਜ਼ੇ, ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕੀਤੀ 
Published : Sep 2, 2022, 7:25 pm IST
Updated : Sep 2, 2022, 7:25 pm IST
SHARE ARTICLE
Australia
Australia

ਦੇਸ਼ ਭਰ ਵਿਚ 480,000 ਤੋਂ ਵੱਧ ਨੌਕਰੀਆਂ ਦੀਆਂ ਅਸਾਮੀਆਂ ਹਨ

 

ਕੈਨਬਰਾ -  ਆਸਟਰੇਲੀਆ ਜਾਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ ਹੈ। ਦਰਅਸਲ ਆਸਟ੍ਰੇਲੀਆ ਸਰਕਾਰ ਮੌਜੂਦਾ ਵਿੱਤੀ ਸਾਲ ਵਿਚ ਆਪਣੀ ਸਥਾਈ ਇਮੀਗ੍ਰੇਸ਼ਨ ਹੱਦ 35,000 ਤੋਂ ਵਧਾ ਕੇ 1,95,000 ਕਰ ਦੇਵੇਗੀ ਕਿਉਂਕਿ ਦੇਸ਼ ਵਿਚ ਹੁਨਰ ਅਤੇ ਕਿਰਤ ਸ਼ਕਤੀ ਦੀ ਕਮੀ ਨਾਲ ਜੂਝ ਰਿਹਾ ਹੈ। ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਅਰ ਓਨੀਲ ਨੇ ਮਹਾਮਾਰੀ ਕਾਰਨ ਪੈਦਾ ਹੋਈ ਕੰਮ ਕਰਨ ਵਾਲਿਆਂ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰਾਂ, ਟਰੇਡ ਯੂਨੀਅਨਾਂ, ਕਾਰੋਬਾਰਾਂ ਅਤੇ ਉਦਯੋਗਾਂ ਦੇ 140 ਪ੍ਰਤੀਨਿਧਾਂ ਦੇ ਦੋ ਦਿਨਾਂ ਸੰਮੇਲਨ ਦੌਰਾਨ 30 ਜੂਨ 2023 ਨੂੰ ਖ਼ਤਮ ਹੋਣ ਵਾਲੇ ਵਿੱਤੀ ਸਾਲ ਲਈ ਵਾਧੇ ਦਾ ਐਲਾਨ ਕੀਤਾ ਹੈ।  

ਓਨੀਲ ਨੇ ਕਿਹਾ ਕਿ ਆਸਟ੍ਰੇਲੀਆ ਵਿਚ ਨਰਸਾਂ ਪਿਛਲੇ ਦੋ ਸਾਲਾਂ ਤੋਂ ਦੋ-ਤਿੰਨ ਸ਼ਿਫਟਾਂ ਵਿਚ ਕੰਮ ਕਰ ਰਹੀਆਂ ਹਨ, ਹੇਠਲੇ ਸਟਾਫ਼ ਦੀ ਘਾਟ ਕਾਰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਫਲਾਂ ਨੂੰ ਦਰਖਤਾਂ 'ਤੇ ਸੜਨ ਲਈ ਛੱਡ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੂੰ ਤੋੜਨ ਵਾਲਾ ਕਾਮਾ ਹੀ ਨਹੀਂ ਹੈ। ਦੇਸ਼ ਭਰ ਵਿਚ 480,000 ਤੋਂ ਵੱਧ ਨੌਕਰੀਆਂ ਦੀਆਂ ਅਸਾਮੀਆਂ ਹਨ ਪਰ ਲਗਭਗ 50 ਸਾਲਾਂ ਦੇ ਹੇਠਲੇ ਪੱਧਰ 'ਤੇ ਬੇਰੁਜ਼ਗਾਰੀ ਦੇ ਨਾਲ, ਰੁਜ਼ਗਾਰਦਾਤਾ ਪਾੜੇ ਨੂੰ ਭਰਨ ਲਈ ਸੰਘਰਸ਼ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਆਸਟਰੇਲੀਆ ਸਰਕਾਰ ਪਰਵਾਸੀਆਂ ਪ੍ਰਤੀ ਸਖ਼ਤ ਹੋ ਗਈ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਸ਼ਰਤਾਂ ਦੀ ਪਾਲਣਾ ਹੋਣੀ ਜ਼ਰੂਰੀ ਹੈ। ਮੁਲਕ ਦੀ ਘੱਟ ਵਸੋਂ ਵਾਲੇ ਖੇਤਰਾਂ, ਜਿੱਥੇ ਹੁਨਰਮੰਦ ਵਰਕਰਾਂ ਦੀ ਲੋੜ ਹੈ, ਉਹਨਾਂ ਵਿਚ ਨਾ ਰਹਿਣ ਵਾਲੇ ਪਰਵਾਸੀਆਂ ਨੂੰ ਹੁਣ ਵੀਜ਼ੇ ਤੋਂ ਹੱਥ ਧੋਣੇ ਪੈਣਗੇ। ਕਾਬਲੇਗੌਰ ਹੈ ਕਿ ਪਿਛਲੇ ਹਫ਼ਤੇ ਚਾਰ ਸਾਲ ਤੋਂ ਵੱਧ ਪੀਆਰ ਵਾਲੇ ਪੰਜਾਬੀ ਨੌਜਵਾਨ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਨੇ ਆਸਟਰੇਲੀਆ ਦੀ ਨਾਗਰਿਕਤਾ ਲੈਣ ਲਈ ਅਰਜ਼ੀ ਦਾਖ਼ਲ ਕੀਤੀ ਸੀ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ ਸੂਚਨਾ ਮਿਲੀ ਕਿ ਉਹ ਤੈਅ ਪੇਂਡੂ ਕਸਬੇ ਵਿੱਚ ਰਹਿਣ ਦੀ ਬਜਾਏ ਮੈਲਬਰਨ ਰਹਿ ਰਿਹਾ ਸੀ। 
 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement