
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਧਾਰੀਵਾਲ (ਇੰਦਰ ਜੀਤ) : ਨਜ਼ਦੀਕੀ ਪਿੰਡ ਕੰਗ ਦੇ ਜੰਮਪਲ ਸ਼ਰਨਪ੍ਰੀਤ ਸਿੰਘ ਕੰਗ ਦੀ ਕੈਨੇਡਾ ਵਿਖੇ ਇਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਹੈ। ਮ੍ਰਿਤਕ ਸ਼ਰਨਪ੍ਰੀਤ ਸਿੰਘ ਕੰਗ ਦੇ ਦਾਦਾ ਸੂਬੇਦਾਰ ਬਲਬੀਰ ਸਿੰਘ ਕੰਗ ਨੇ ਦੁਖੀ ਹਿਰਦੇ ਨਾਲ ਦਸਿਆ ਕਿ ਉਸ ਦੇ ਪੁੱਤਰ ਰਵਿੰਦਰ ਸਿੰਘ ਕੰਗ ਦੀ 4 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ
Death
ਅਤੇ ਉਸ ਦਾ ਪੋਤਰਾ ਸ਼ਰਨਪ੍ਰੀਤ ਸਿੰਘ ਕੰਗ ਰੋਜ਼ੀ–ਰੋਟੀ ਲਈ ਕੈਨੇਡਾ ਗਿਆ ਹੋਇਆ ਸੀ ਜਿਸ ਦੀ 19 ਜਨਵਰੀ 2022 ਨੂੰ ਕੈਨੈਡਾ ਵਿਖੇ ਦੁਰਘਟਨਾ ਦੌਰਾਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਆਈ।
Sharnpreet Singh
ਇਸ ਮੰਦਭਾਗੀ ਖ਼ਬਰ ਆਉਂਦੀਆਂ ਹੀ ਸਮੂਹ ਕੰਗ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸੂਰਤ ਸਿੰਘ ਸੋਹਲ ਦੇ ਸਮੂਹ ਪਰਵਾਰ ਨੂੰ ਗਹਿਰਾ ਸਦਮਾ ਲੱਗਾ। ਸ਼ਰਨਪ੍ਰੀਤ ਸਿੰਘ ਕੰਗ ਦੀ ਮ੍ਰਿਤਕ ਦੇਹ 5 ਫ਼ਰਵਰੀ ਨੂੰ ਪਿੰਡ ਕੰਗ ਜ਼ਿਲ੍ਹਾ ਗੁਰਦਾਸਪੁਰ ਵਿਖੇ ਲਿਆਂਦੀ ਜਾਵੇਗੀ।