Punjab News: ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਦਾ ਇਟਲੀ ਪਹੁੰਚਣ 'ਤੇ ਨਿੱਘਾ ਸਵਾਗਤ
Published : Apr 3, 2025, 5:17 pm IST
Updated : Apr 3, 2025, 5:17 pm IST
SHARE ARTICLE
Warm welcome for Jathedar Jarnail Singh Dograwal upon his arrival in Italy
Warm welcome for Jathedar Jarnail Singh Dograwal upon his arrival in Italy

Punjab News: ਇਟਲੀ ਵਾਲਿਆਂ ਦੇ ਹਮੇਸ਼ਾ ਨਿੱਘੇ ਪਿਆਰ ਲਈ ਉਹ ਹਮੇਸ਼ਾਂ ਹੀ ਰਿਣੀ ਰਹਿਣਗੇ-ਜਰਨੈਲ ਸਿੰਘ ਡੋਗਰਾਵਾਲ

ਮਿਲਾਨ (ਦਲਜੀਤ ਮੱਕੜ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਜਰਨੈਲ਼ ਸਿੰਘ ਡੋਗਰਾਵਾਲ ਜੋ ਕਿ ਅੱਜ ਕੱਲ੍ਹ ਇਟਲੀ ਦੌਰੇ ਤੇ ਹਨ, ਬੀਤੇ ਦਿਨੀਂ ਉਹਨਾਂ ਦਾ ਰੀਗਲ ਰੈਂਸਟੋਰੈਂਟ ਵਿਖੇ ਨਿੱਘਾ ਸਵਾਗਤ ਕੀਤਾ ਗਿਆ।

ਫੁੱਲਾਂ ਦਾ ਗੁੱਲਦਸਤਾ ਭੇਂਟ ਕਰਦਿਆ ਇਟਲੀ ਦੇ ਗੁਰਦੁਆਰਾ ਸੰਗਤ ਸਭਾ ਤੇਰਾਨੋਵਾ ਦੇ ਸੈਕੇਟਰੀ ਅਤੇ ਨੌਜਵਾਨ ਆਗੂ ਹਰਪ੍ਰੀਤ ਸਿੰਘ ਹੈਪੀ ਜੀਰਾ ਨੇ ਉਹਨਾਂ ਨੂੰ ਜੀ ਆਇਆ ਆਖਿਆ। ਇਸ ਸਮੇਂ ਜੱਥੇਦਾਰ ਸਿੰਘ ਡੋਗਰਾਵਾਲ ਦੀ ਧਰਮਪਤਨੀ ਬੀਬੀ ਭਜਨ ਕੌਰ, ਸਪੱਤਰ ਜਸਵੀਰ ਸਿੰਘ ਡੋਗਰਾਂਵਾਲ, ਲਖਵਿੰਦਰ ਸਿੰਘ ਡੋਗਰਾਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਜੱਥੇਦਾਰ ਜਰਨੈਲ਼ ਸਿੰਘ ਡੋਗਰਾਵਾਲ ਨੇ ਕਿਹਾ  ਇਟਲੀ ਵਾਲਿਆਂ ਨੇ ਹਮੇਸ਼ਾ ਉਹਨਾਂ ਨੂੰ ਨਿੱਘਾ ਪਿਆਰ ਦਿੱਤਾ ਹੈ। ਜਿਸ 'ਤੇ ਉਹ ਹਮੇਸ਼ਾਂ ਹੀ ਰਿਣੀ ਰਹਿਣਗੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੱਥੇਦਾਰ ਜਰਨੈਲ ਸਿੰਘ ਡੋਗਰਾਵਾਲ ਦੇ ਦੋਨੋ ਸਪੁੱਤਰ ਇਟਲੀ ਦੇ ਸ਼ਹਿਰ ਬਰੇਸ਼ੀਆ ਵਿੱਚ ਕਾਰੋਬਾਰੀ ਹਨ। ਲਖਵਿੰਦਰ ਸਿੰਘ ਡੋਗਰਾਵਾਲ ਸ਼੍ਰੋਮਣੀ ਅਕਾਲੀ ਦਲ ਐਨ. ਆਰ. ਆਈ ਵਿੰਗ ਇਟਲੀ ਦੇ ਸਕੱਤਰ ਜਨਰਲ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement