ਬੀਰਇੰਦਰ ਸਿੰਘ ਨੇ ਦਾੜ੍ਹੀ ਅਤੇ ਸਟਾਈਲਿਸ਼ ਮੁੱਛਾਂ ਦੇ ਮੁਕਾਬਲੇ ਵਿਚ ਜਿੱਤੀ ਰਾਸ਼ਟਰੀ ਚੈਂਪੀਅਨਸ਼ਿਪ
Published : Nov 3, 2019, 9:06 am IST
Updated : Nov 3, 2019, 9:06 am IST
SHARE ARTICLE
Birinder Singh
Birinder Singh

ਪੁਰਸ਼ਾਂ ਦੇ ਮੂੰਹ ਉਤੇ ਦਾੜ੍ਹੀ ਅਤੇ ਮੁੱਛਾਂ ਜਿਥੇ ਰੋਹਬਦਾਰ ਸ਼ਖਸੀਅਤ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜ੍ਹੀ ਅਤੇ ਮੁੱਛਾਂ ਇੱਜ਼ਤਾਂ ਵੀ ਬਖਸ਼ ਜਾਂਦੀਆਂ ਹਨ।

ਔਕਲੈਂਡ: (ਹਰਜਿੰਦਰ ਸਿੰਘ ਬਸਿਆਲਾ): ਪੁਰਸ਼ਾਂ ਦੇ ਮੂੰਹ ਉਤੇ ਦਾੜ੍ਹੀ ਅਤੇ ਮੁੱਛਾਂ ਜਿਥੇ ਰੋਹਬਦਾਰ ਸ਼ਖਸੀਅਤ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜ੍ਹੀ ਅਤੇ ਮੁੱਛਾਂ ਇੱਜ਼ਤਾਂ ਵੀ ਬਖਸ਼ ਜਾਂਦੀਆਂ ਹਨ। ਨਿਊਜ਼ੀਲੈਂਡ ਵਿਚ 'ਵਰਲਡ ਬੀਅਰਡ ਐਂਡ ਮਸ਼ਟੈਸ਼ ਐਸੋਸੀਏਸ਼ਨ' ਵਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਥੇ ਦਾੜ੍ਹੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ। ਇਸ ਵਾਰ ਰਾਸ਼ਟਰੀ ਮੁਕਾਬਲਾ 'ਦਾੜ੍ਹੀ ਤੇ ਸਟਾਈਲਿਸ਼ ਮੁੱਛਾਂ' ਨੂੰ ਲੈ ਕੇ ਕੀਤਾ ਗਿਆ।

aaaaBirinder Singhਪਿਛਲੇ ਕੁਝ ਸਾਲਾਂ ਤੋਂ ਪਟਿਆਲਾ ਸ਼ਹਿਰ ਦੇ 27 ਸਾਲਾ ਪੰਜਾਬੀ ਨੌਜਵਾਨ ਬੀਰਇੰਦਰ ਸਿੰਘ ਜ਼ੈਲਦਾਰ (ਇੰਦਰ ਜ਼ੈਲਦਾਰ) ਪੁੱਤਰ ਸ. ਜਰਨੈਲ ਸਿੰਘ ਜ਼ੈਲਦਾਰ ਇਨ੍ਹਾਂ ਮੁਕਾਬਲਿਆਂ ਵਿਚ ਸਮੁੱਚੇ ਭਾਰਤੀ ਭਾਈਚਾਰੇ ਦੀ ਹਾਜ਼ਰੀ ਲਗਵਾ ਰਹੇ ਹਨ। ਦਿਲਜੀਤ ਦੁਸਾਂਝ ਨੇ ਜਿਥੇ ਨਵੇਂ ਗੀਤ 'ਹੱਥ ਮੁੱਛਾਂ 'ਤੇ ਤਾਂ ਵਾਰ ਲੈਣ ਦੇ' ਨਾਲ ਲੱਖਾਂ ਨੌਜਵਾਨਾਂ ਦਾ ਦਿਲ ਜਿਤਿਆ ਹੈ ਉਥੇ ਨਿਊਜ਼ੀਲੈਂਡ ਵਸਦੇ ਬੀਰਇੰਦਰ ਸਿੰਘ ਨੇ 'ਦਾੜ੍ਹੀ ਤੇ ਮੁੱਛਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ' ਜਿੱਤ ਕੇ ਵੀ ਪੂਰੇ ਭਾਰਤੀ ਭਾਈਚਾਰੇ ਦਾ ਨਾਂਅ ਵਧਾਇਆ ਹੈ। ਮੁਕਾਬਲੇ ਦੌਰਾਨ ਬੰਨ੍ਹੀ ਪੱਗ ਜਿਥੇ ਸਿੱਖਾਂ ਦੀ ਪਹਿਚਾਣ ਵੀ ਕਰਵਾ ਗਈ ਉਥੇ ਦਾੜ੍ਹੀ ਅਤੇ ਮੁੱਛਾਂ ਨੂੰ ਇੱਜ਼ਤ ਦਾ ਸਰੋਤ ਵੀ ਸਾਬਤ ਕਰ ਗਈ। ਇਸ ਨੌਜਵਾਨ ਨੂੰ ਕੰਪਨੀ ਵਲੋਂ ਵੱਡੇ ਇਨਾਮ ਅਤੇ ਜੇਤੂ ਟਰਾਫ਼ੀ ਦੇ ਕੇ ਸਨਮਾਨਤ ਕੀਤਾ ਗਿਆ।

With best moustache in New Zealand, Birinder Singh keeps a stiff upper lipBirinder Singh

ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਵਿਚ ਲੱਗਿਆ ਹੋਇਆ ਹੈ ਕਿ ਉਹ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਤਿਆਗਣ ਅਤੇ
ਦਾੜੀ ਮੁੱਛ ਰੱਖਣ ਦਾ ਸੰਦੇਸ਼ ਕਿਸੀ ਤਰ੍ਹਾਂ ਦੇ ਸਕੇ। ਕਈ ਵੀਰ ਹੁੰਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਇਹ ਅਪਣਾ ਸ਼ੌਕ ਜਾਰੀ ਰੱਖ ਰਿਹਾ ਹੈ। ਚੈਂਪੀਅਨਸ਼ਿੱਪ ਦੇ ਵਿਚ ਲਗਭਗ 40 ਪ੍ਰਤੀਯੋਗ ਸਨ ਅਤੇ ਇਸਨੇ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ ਬਹੁਤ ਵਧਾਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement