
ਗੱਸੇ 'ਚ ਆਏ ਨੌਜਵਾਨ ਨੇ ਕੱਢੀ ਤਲਵਾਰ
ਚੰਡੀਗੜ੍ਹ : ਆਪਣੇ ਕਾਰਨਾਮਿਆਂ ਕਾਰਨ ਯੂ.ਪੀ. ਪੁਲਿਸ ਨੂੰ ਕਈ ਵਾਰ ਸ਼ਰਮਸ਼ਾਰ ਹੋਣਾ ਪਿਆ ਹੈ। ਅਜਿਹਾ ਹੀ ਇਕ ਮਾਮਲਾ ਸ਼ਾਮਲੀ-ਮੁੱਜਫ਼ਰਨਗਰ ਵਿਖੇ ਸਾਹਮਣੇ ਆਇਆ ਹੈ। ਸਿੱਖ ਟਰੱਕ ਚਾਲਕ ਨੇ ਦੋਸ਼ ਲਗਾਇਆ ਕਿ ਪੁਲਿਸ ਨੇ ਉਸ ਦੀ ਦਾੜ੍ਹੀ ਨੂੰ ਖਿੱਚੀ। ਇਸ ਮਗਰੋਂ ਜਦੋਂ ਪੁਲਿਸ ਵਾਲਿਆਂ ਨੇ ਆਪਣੀ ਵਰਦੀ ਦਾ ਰੋਹਬ ਵਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਨੇ ਤਰਵਾਰ ਕੱਢ ਲਈ ਅਤੇ ਧਮਕੀ ਦਿੱਤੀ ਕਿ ਹੁਣ ਕੋਈ ਉਸ ਦੀ ਦਾੜ੍ਹੀ ਨੂੰ ਹੱਥ ਪਾ ਕੇ ਵਿਖਾਏ। ਇਸ ਮਗਰੋਂ ਪੁਲਿਸ ਵਾਲਿਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।
Sikh truck driver
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਦੋ ਟਰੱਕ ਚਾਲਕ ਅਤੇ ਯੂਪੀ ਪੁਲਿਸ ਵਿਚਕਾਰ ਬਹਿਸ ਹੋ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਦਾੜ੍ਹੀ ਨੂੰ ਹੱਥ ਪਾਉਣ ਦੀ ਗੱਲ 'ਤੇ ਇਕ ਸਿੱਖ ਨੌਜਵਾਨ ਗੁੱਸੇ 'ਚ ਟਰੱਕ ਅੰਦਰ ਪਈ ਤਲਵਾਰ ਕੱਢ ਲੈਂਦਾ ਹੈ ਅਤੇ ਹਵਾ 'ਚ ਲਹਿਰਾਉਂਦਿਆਂ ਪੁਲਿਸ ਵਾਲਿਆਂ 'ਤੇ ਭਾਰੂ ਪੈ ਜਾਂਦਾ ਹੈ।
Video Footage
ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੇ ਪੁਲਿਸ ਦੀ ਗੱਡੀ ਨੂੰ ਅੱਗੇ ਨਿਕਲਣ ਲਈ ਥਾਂ ਨਹੀਂ ਦਿੱਤੀ ਸੀ, ਜਿਸ ਮਗਰੋਂ ਪੁਲਿਸ ਨੇ ਟਰੱਕ ਚਾਲਕ ਨੂੰ ਰੋਕ ਕੇ ਬਹਿਸਬਾਜ਼ੀ ਕੀਤੀ। ਬਾਅਦ 'ਚ ਦੋਹਾਂ ਸਿੱਖ ਨੌਜਵਾਨਾਂ ਨੂੰ ਪੁਲਿਸ ਥਾਣੇ ਲੈ ਕੇ ਚਲੀ ਗਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਸ਼ੇਅਰਿੰਗ ਦੇ ਨਾਲ ਹੀ ਜ਼ਿਆਦਾਤਰ ਲੋਕ ਪੁਲਿਸ ਮੁਲਾਜ਼ਮਾਂ ਦੀ ਗਲਤੀ ਦੱਸ ਰਹੇ ਹਨ।
ਵੇਖੋ ਵੀਡੀਓ :-