ਗੜ੍ਹਸ਼ੰਕਰ ਨਾਲ ਸਬੰਧਿਤ ਹੈ ਰਾਇਨਾ ਸਿੰਘ
ਗੜ੍ਹਸ਼ੰਕਰ : ਗੜ੍ਹਸ਼ੰਕਰ ਸ਼ਹਿਰ ਨਾਲ ਸੰਬੰਧਿਤ ਰਾਇਨਾ ਸਿੰਘ ਕੈਨੇਡੀਅਨ ਏਅਰਫੋਰਸ ਵਿੱਚ ਲੈਫਟੀਨੈਂਟ ਚੁਣੀ ਗਈ। ਦੱਸਣਯੋਗ ਹੈ ਕਿ ਰਾਇਨਾ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਮਾਊਂਟ ਕਾਰਮਲ ਸਕੂਲ ਗੜ੍ਹਸ਼ੰਕਰ ਤੋਂ ਕੀਤੀ। ਪਿਤਾ ਵਿਵੇਕ ਸੁਧੇਰਾ ਅਤੇ ਮਾਤਾ ਵੰਦਨਾ ਸੁਧੇਰਾ ਦੀ ਹੋਣਹਾਰ ਧੀ ਰਾਇਨਾ ਸਿੰਘ ਦਾ ਬਚਪਨ ਤੋਂ ਹੀ ਕੁਝ ਵੱਖਰਾ ਕਰਨ ਦਾ ਸੁਪਨਾ ਸੀ।
