
ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਈ ਮੌਤ
ਨਵਾਂਸ਼ਹਿਰ : ਆਸਟ੍ਰੇਲੀਆ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਿਥੇ ਟੂਰਿਸਟ ਵੀਜ਼ੇ 'ਤੇ ਗਈ ਬਜ਼ੁਰਗ ਮਾਤਾ ਦੀ ਮੌਤ ਹੋ ਗਈ। ਮ੍ਰਿਤਕ ਮਾਤਾ ਦੀ ਪਹਿਚਾਣ ਸੁਰਿੰਦਰ ਕੌਰ ਸੁਪਤਨੀ ਜਸਬੀਰ ਸਿੰਘ ਜੋ ਕਿ ਜ਼ਿਲ੍ਹਾ ਨਵਾਂਸ਼ਹਿਰ ਦੀ ਤਹਿਸੀਲ ਬਲ਼ਾਚੌਰ ਦੇ ਪਿੰਡ ਸੁਜਾਵਲਪੁਰ ਦੀ ਰਹਿਣ ਵਾਲੀ ਸੀ।
Surinder Kaur
ਜਾਣਕਾਰੀ ਅਨੁਸਾਰ ਮ੍ਰਿਤਕ ਮਾਤਾ ਦੀ ਬੀਤੀ 22 ਅਪ੍ਰੈਲ ਨੂੰ ਸਿਡਨੀ ਵਿੱਚ ਆਪਣੀ ਬੇਟੀ ਜਸਪ੍ਰੀਤ ਕੌਰ ਮਾਹਲ ਦੇ ਘਰ ਪਹੁੰਚਣ ਤੋਂ ਬਾਅਦ ਅਗਲੇ ਹੀ ਦਿਨ 23 ਅਪ੍ਰੈਲ ਨੂੰ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਸਿਡਨੀ ਵਿੱਚ 2 ਮਈ ਨੂੰ ਕਰ ਦਿੱਤਾ ਗਿਆ।
Surinder Kaur