Italy News: ਇਟਲੀ 'ਚ ਭਾਰਤੀ ਭਾਈਚਾਰੇ ਨੇ ਅਤਿਵਾਦ ਖ਼ਿਲਾਫ਼ ਮਿਲਾਨ ਵਿਖੇ ਕੀਤਾ ਰੋਸ ਪ੍ਰਦਰਸ਼ਨ
Published : May 4, 2025, 11:51 am IST
Updated : May 4, 2025, 11:51 am IST
SHARE ARTICLE
Indian community in Italy protest against terrorism in Milan
Indian community in Italy protest against terrorism in Milan

Italy News: ਭਾਰਤ ਸਰਕਾਰ ਤੋਂ ਇਨਸਾਫ਼ ਦੀ ਕੀਤੀ ਮੰਗ

Indian community in Italy protest against terrorism in Milan: ਪਹਿਲਗਾਮ ਵਿਚ ਪਿਛਲੇ ਦਿਨੀਂ ਅਤਿਵਾਦੀਆਂ ਵਲੋਂ 28 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਅਤੇ ਬਹੁਤ ਸਾਰੇ ਜ਼ਖ਼ਮੀ ਕਰ ਦਿੱਤੇ। ਇਸ ਪਿੱਛੇ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਕਿ ਇਹਨਾਂ ਸਭਨਾਂ ਨੂੰ ਧਰਮ ਦਾ ਆਧਾਰ ਬਣਾ ਕੇ ਮਾਰਿਆ ਗਿਆ। ਜੋ ਕਿ ਅਤਿ-ਨਿੰਦਨਯੋਗ ਅਤੇ ਅਣਮਨੁੱਖੀ ਹੀ ਕਿਹਾ ਜਾਵੇਗਾ ਕਿਉਂਕਿ ਇਹ ਸਾਰੇ ਲੋਕ ਕਸ਼ਮੀਰ ਵਿਚ ਘੁੰਮਣ ਗਏ ਸਨ ਅਤੇ ਇਹਨਾਂ ਮਾਸੂਮ ਲੋਕਾਂ ਦੀ ਹੱਤਿਆ ਨੇ ਕਈ ਸਵਾਲ ਸਰਕਾਰਾਂ ਲਈ ਖੜੇ ਕਰ ਦਿੱਤੇ ਹਨ।

ਜਿਥੇ ਭਾਰਤ ਵਿਚ ਲੋਕ ਲਗਾਤਾਰ ਸਰਕਾਰ ਤੋਂ ਉਚਿੱਤ ਕਾਰਵਾਈ ਦੀ ਮੰਗ ਕਰ ਰਹੇ ਹਨ ਉਥੇ ਹੀ ਵਿਦੇਸ਼ਾਂ ਵਿਚ ਵੀ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹਨ। ਇਸੇ ਤਰ੍ਹਾਂ ਮਿਲਾਨ ਸ਼ਹਿਰ ਵਿਚ ਵੀ ਭਾਰਤੀ ਭਾਈਚਾਰੇ ਨੇ ਇਕ ਰੋਸ ਪ੍ਰਦਰਸ਼ਨ ਉਲੀਕਿਆ।

ਜਿਸ ਵਿਚ ਜਿਥੇ ਯੂਰਪੀਨ ਸਰਕਾਰਾਂ ਨੂੰ ਅਤਿਵਾਦ ਸਬੰਧੀ ਕਠੋਰ ਕਦਮ ਚੁੱਕਣ ਲਈ ਅਪੀਲ ਕੀਤੀ ਗਈ ਉਥੇ ਹੀ ਪਹਿਲਗਾਮ ਦੇ ਘਟਨਾਕ੍ਰਮ ਸਬੰਧੀ ਅਤਿਵਾਦੀਆਂ ਵਿਰੁਧ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੀਆਂ ਤਾਕਤਾਂ ਵਿਰੱਧ ਸਖ਼ਤ ਰਵੱਈਆ ਅਪਣਾਉਣ ਦੀ ਵੀ ਭਾਰਤ ਸਰਕਾਰ ਨੂੰ ਗੁਹਾਰ ਲਾਈ ਗਈ।

ਹਮਲੇ ਵਿਚ ਅਪਣੀਆਂ ਜਾਨਾ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਲਈ ਦੋ ਮਿੰਟ ਦਾ ਮੌਨ ਵੀ ਰੱਖਿਆ, ਉਥੇ ਪ੍ਰਦਰਸ਼ਨ ਦੀ ਸਮਾਪਤੀ ਭਾਰਤੀ ਰਾਸ਼ਟਰ ਗੀਤ ਨਾਲ ਕੀਤੀ ਗਈ। ਇਸ ਸਮੇ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੈਨਰ ਇਟਾਲੀਅਨ ਮੀਡੀਆ ਅਤੇ ਲੋਕਾਂ ਲਈ ਖਿੱਚ ਦਾ ਪ੍ਰਤੀਕ ਬਣੇ।

(For more news apart from 'Indian community in Italy protest against terrorism in Milan' stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement