
ਇਨਫੈਕਸ਼ਨ ਹੋਣ ਕਾਰਨ ਤੋੜਿਆ ਦਮ
Punjabi dead in Russia News in punjabi: ਪੰਜਾਬ ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਰੂਸ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਸਰਵਣ ਸਿੰਘ (34) ਪੁੱਤਰ ਰਤਨ ਸਿੰਘ ਵਾਸੀ ਮਿਰਜ਼ਾਜਾਨ,ਬਟਾਲਾ ਵਜੋਂ ਹੋਈ। ਮ੍ਰਿਤਕ ਕਰੀਬ ਛੇ ਮਹੀਨੇ ਪਹਿਲਾਂ ਰੂਸ ਦੇ ਮਾਸਕੋ ਸ਼ਹਿਰ ’ਚ ਗਿਆ ਸੀ, ਜਿਥੇ 20 ਕੁ ਦਿਨ ਪਹਿਲਾਂ ਅਚਾਨਕ ਬਿਮਾਰ ਹੋ ਗਿਆ।
ਹਸਪਤਾਲ ਦਾਖ਼ਲ ਹੋਣ ’ਤੇ ਪਤਾ ਲੱਗਾ ਕਿ ਉਸ ਨੂੰ ਇਨਫੈਕਸ਼ਨ ਹੋ ਗਈ ਹੈ ਤੇ 20 ਅਪ੍ਰੈਲ ਨੂੰ ਉਸ ਦੀ ਉਥੇ ਮੌਤ ਹੋ ਗਈ। ਜਦ ਸਰਵਣ ਸਿੰਘ ਦੀ ਮੌਤ ਦੀ ਖ਼ਬਰ ਉਸ ਦੇ ਘਰ ਪਹੁੰਚੀ ਤਾਂ ਪੂਰੇ ਪਰਿਵਾਰ ਵਿਚ ਕੋਹਰਾਮ ਮੱਚ ਗਿਆ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਸਰਵਣ ਸਿੰਘ ਦਾ ਅਜੇ ਕਰੀਬ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ।
(For more news apart from ' Punjabi dead in Russia News in punjabi ' stay tuned to Rozana Spokesman)