Ramandeep Kaur Pandori News: ਪੰਜਾਬ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਨਿਊਜ਼ੀਲੈਂਡ ਪੁਲਿਸ ’ਚ ਬਣੀ ਅਫ਼ਸਰ
Published : Jun 4, 2025, 6:51 am IST
Updated : Jun 4, 2025, 7:23 am IST
SHARE ARTICLE
Ramandeep Kaur from Pandori village becomes an officer in New Zealand Police News
Ramandeep Kaur from Pandori village becomes an officer in New Zealand Police News

Ramandeep Kaur Pandori News:ਪੰਡੋਰੀ ਖਾਸ (ਨਕੋਦਰ) ਨਾਲ ਸਬੰਧਿਤ ਹੈ ਰਮਨਦੀਪ ਕੌਰ

Ramandeep Kaur from Pandori News : ਪਿੰਡ ਪੰਡੋਰੀ ਖਾਸ (ਨਕੋਦਰ) ਤੋਂ 2014 ’ਚ ਇਥੇ ਆਈ ਰਮਨਦੀਪ ਕੌਰ ਨੇ ਸਿਟੀ ਗਰੁੱਪ ਆਫ ਇੰਸਟੀਚਿਊਟ ਜਲੰਧਰ ਤੋਂ ਬਾਇਓ ਟੈਕਨਾਲੋਜੀ ਦੀ ਡਿਗਰੀ ਪੂਰੀ ਕਰ ਕੇ ਇਕ ਵਿਦਿਆਰਥਣ ਵਜੋਂ ਇਥੇ ‘ਬਿਜ਼ਨਸ ਇਨ ਹੈਲਥ ਕੇਅਰ’ ਦੀ ਪੜ੍ਹਾਈ ਕਰਨ ਪਹੁੰਚੀ। 

ਪੜ੍ਹਾਈ ਪੂਰੀ ਕਰਨ ਬਾਅਦ ਉਸ ਨੇ ਆਪਣੇ ਹੈਲਥ ਕੇਅਰ ਖੇਤਰ ਦੇ ਵਿਚ ਨੌਕਰੀ ਕੀਤੀ। ਸਮਾਂ ਲੰਘਿਆ ਫਿਰ ਉਹ ਜੇਲ ਵਿਭਾਗ ’ਚ ‘ਕੁਰੈਕਸ਼ਨ ਆਫੀਸਰ’ (ਸੁਧਾਰ ਅਧਿਕਾਰੀ) ਵਜੋਂ ਨੌਕਰੀ ਕਰਨ ਲੱਗੀ ਅਤੇ ਆਪਣੀ ਮਿਹਨਤ ਨਾਲ ਸੀਨੀਅਰ ਕੁਰੈਕਸ਼ਨ ਅਫਸਰ ਦੇ ਅਹੁਦੇ ਤਕ ਪਹੁੰਚ ਗਈ।  2023 ’ਚ ਜੇਲ ਵਿਭਾਗ ਦੀ ਨੌਕਰੀ ਛੱਡਣ ਬਾਅਦ ਉਹ ਪੁਲਿਸ ਵਿਚ ਭਰਤੀ ਹੋਣ ਦੀ ਤਿਆਰੀ ਕਰਨ ਲੱਗੀ।

ਸ਼ਰਤਾਂ ਪੂਰੀਆਂ ਕਰਨ ਉਪਰੰਤ 7 ਮਹੀਨੇ ਦੀ ਵਲਿੰਗਟਨ ਵਿਖੇ ਪੁਲਿਸ ਟਰੇਨਿੰਗ ਕਾਲਜ ਤੋਂ ਸਿਖਿਆ ਲੈ ਕੇ ਉਸ ਨੇ ਬੀਤੀ 22 ਮਈ ਨੂੰ ਪਾਸਿੰਗ ਪ੍ਰੇਡ ਪੂਰੀ ਕੀਤੀ ਅਤੇ ਆਖ਼ਰ ਨਿਊਜ਼ੀਲੈਂਡ ਦੀ ਪੁਲਿਸ ਅਫ਼ਸਰ ਬਣ ਗਈ। ਰਮਨਦੀਪ ਕੌਰ ਨੇ ਦਸਿਆ ਕਿ ਨਿਊਜ਼ੀਲੈਂਡ ਵਸਦੇ ਭਾਈਚਾਰੇ ਦੀ ਸੇਵਾ ਕਰਨ ਅਤੇ ਮੇਰੇ ਪਿਤਾ ਦਵਿੰਦਰ ਸਿੰਘ ਅਤੇ ਮਾਤਾ ਗੁਰਵਿੰਦਰ ਕੌਰ ਨੂੰ ਮੇਰੇ ਉਤੇ ਜ਼ਰੂਰ ਮਣਾਮੂੰਹੀ ਮਾਣ ਹੋਵੇਗਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement