
Punjab News: ਆਦਮਪੁਰ ਦੇ ਪਿੰਡ ਡਰੋਲੀ ਕਲਾਂ ਨਾਲ ਸੀ ਸਬੰਧਤ
An Indian man died of a heart attack in Italy: ਵਿਦੇਸ਼ਾਂ ਵਿਚ ਆਏ ਦਿਨ ਭਾਰਤੀਆ ਦੀਆ ਹਾਦਸਿਆਂ ਵਿਚ ਮੌਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਇਟਲੀ ਦੇ ਕੁਜਾਗੋ (ਮਾਨਤੋਵਾ) ਵਿਚ ਹਾਰਟ ਅਟੈਕ ਨਾਲ ਭਾਰਤੀ ਵਿਅਕਤੀ ਦੀ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
58 ਸਾਲਾ ਦਵਿੰਦਰ ਮਨਹਾਸ ਜੋ ਕਿ 1997 ਤੋਂ ਇਟਲੀ ਵਿਚ ਇਸ ਫ਼ੈਕਟਰੀ ਵਿਚ ਕੰਮ ਕਰਦੇ ਸਨ। ਰਾਤ ਨੂੰ ਕੰਮ ’ਤੇ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਉਸ ਸਮੇਂ ਮ੍ਰਿਤਕ ਦਾ ਭਰਾ ਅਤੇ ਨਜ਼ਦੀਕੀ ਰਿਸ਼ਤੇਦਾਰ ਵੀ ਕੰਮ ’ਤੇ ਸਨ। ਮ੍ਰਿਤਕ ਦਵਿੰਦਰ ਅਪਣੀ ਪਤਨੀ ਅਤੇ ਦੋ ਬੇਟੀਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਇਟਲੀ ਰਹਿ ਰਿਹਾ ਸੀ। ਪੰਜਾਬ ਦੇ ਪਿੰਡ ਡਰੋਲੀ ਕਲਾਂ (ਆਦਮਪੁਰ) ਨਾਲ ਸਬੰਧਤ ਸਨ।