
Punjabi Girl Dies in Canada: ਮ੍ਰਿਤਕ ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਦੀ ਵਸਨੀਕ ਸੀ।
Punjabi girl Menbir Kaur dies in road accident in Brampton: ਕੈਨੇਡਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬਣ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਮੇਨਬੀਰ ਕੌਰ (17) ਵਜੋਂ ਹੋਈ ਹੈ। ਮ੍ਰਿਤਕ ਜ਼ੀਰਾ ਨੇੜਲੇ ਪਿੰਡ ਬੋਤੀਆਂ ਵਾਲਾ ਦੀ ਵਸਨੀਕ ਸੀ।
ਇਸ ਸਬੰਧੀ ਮ੍ਰਿਤਕ ਲੜਕੀ ਦੇ ਪਿਤਾ ਸਰਤਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਸ ਦੀ ਲੜਕੀ ਮੇਨਬੀਰ ਕੌਰ ਮਾਰਚ 2023 ਵਿਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਪੜ੍ਹਨ ਗਈ ਸੀ ਤੇ ਹੁਣ ਵਰਕ ਪਰਮਿਟ ਅਪਲਾਈ ਕਰਨਾ ਸੀ, ਇਹ ਘਟਨਾ ਵਾਪਰ ਗਈ।
ਮ੍ਰਿਤਕਾ ਦੇ ਪਿਤਾ ਨੇ ਦੱਸਿਆ ਕਿ ਮੇਨਬੀਰ ਕੌਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕੀਤੇ ਜਾਣਗੇ। ਮੇਨਬੀਰ ਦਾ ਅੰਤਿਮ ਸੋਮਵਾਰ ਅੱਜ 4 ਅਗਸਤ ਨੂੰ ਬਰੈਂਪਟਨ ਵਿਚ ਕੀਤਾ ਜਾਵੇਗਾ।
"(For more news apart from “ Punjabi girl Menbir Kaur dies in road accident in Brampton Zira News, ” stay tuned to Rozana Spokesman.)