Saka Nakodar: ਸਾਕਾ ਨਕੋਦਰ ਦਿਵਸ ਨੂੰ ਸੈਨ ਹੌਜੇ ਸਿਟੀ ਕੌਂਸਲ ਵਲੋਂ 5ਵੇਂ ਸਾਲ ਵੀ ਦਿਤੀ ਗਈ ਮਾਨਤਾ
Published : Feb 5, 2024, 12:37 pm IST
Updated : Feb 5, 2024, 12:37 pm IST
SHARE ARTICLE
Saka Nakodar
Saka Nakodar

ਪੀੜਤ ਪਰਵਾਰਾਂ ਨਾਲ ਇਕਜੁੱਟਤਾ ਜ਼ਾਹਰ ਕਰਦਿਆਂ ਇਨਸਾਫ਼ ਦੀ ਮੰਗ ਦਾ ਕੀਤਾ ਸਮਰਥਨ

Saka Nakodar: ਸੈਨ ਹੌਜੇ ਸਿਟੀ ਕੌਂਸਲ ਵਲੋਂ 4 ਫਰਵਰੀ ਨੂੰ ਸਾਕਾ ਨਕੋਦਰ ਦਿਵਸ ਵਜੋਂ 5ਵੇਂ ਸਾਲ ਵੀ ਮਾਨਤਾ ਦਿਤੀ ਗਈ ਹੈ। ਇਸ ਤੋਂ ਪਹਿਲਾਂ ਵੀ ਸੈਨ ਹੌਜੇ ਸ਼ਹਿਰ ਨੇ 4 ਵਾਰ ਸਾਕਾ ਨਕੋਦਰ ਦਿਵਸ ਦੀ ਘੋਸ਼ਣਾ ਕੀਤੀ ਹੈ, ਜੋ ਪੀੜਤਾਂ ਅਤੇ ਉਨ੍ਹਾਂ ਦੇ ਪਰਵਾਰਾਂ ਲਈ ਨਿਆਂ ਤੋਂ ਇਨਕਾਰ ਕਰਨ ਬਾਰੇ ਵੱਧ ਰਹੀ ਜਾਗਰੂਕਤਾ ਅਤੇ ਚਿੰਤਾ ਨੂੰ ਦਰਸਾਉਂਦਾ ਹੈ।

ਸੈਨ ਹੌਜੇ ਸ਼ਹਿਰ ਵਲੋਂ ਕੀਤੀ ਗਈ ਘੋਸ਼ਣਾ ਵਿਚ ਲਿਖਿਆ ਗਿਆ, “4 ਫਰਵਰੀ, 1986 ਨੂੰ ਸਿੱਖ ਵਿਦਿਆਰਥੀਆਂ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਨੂੰ ਪੰਜਾਬ, ਭਾਰਤ ਵਿਚ ਇਕ ਸ਼ਾਂਤਮਈ ਧਾਰਮਕ ਜਲੂਸ ਅਤੇ ਵਿਰੋਧ ਪ੍ਰਦਰਸ਼ਨ ਵਿਚ ਹਿੱਸਾ ਲੈਂਦਿਆਂ ਪੁਲਿਸ ਨੇ ਮਾਰ ਦਿਤਾ ਸੀ। ਰਾਜ ਦੇ ਅਧਿਕਾਰੀਆਂ ਨੇ ਮਨੁੱਖੀ ਅਧਿਕਾਰਾਂ ਦੇ ਸੰਯੁਕਤ ਰਾਸ਼ਟਰ ਦੇ ਵਿਸ਼ਵਵਿਆਪੀ ਘੋਸ਼ਣਾ ਪੱਤਰ ਦੇ ਆਰਟੀਕਲ 20 ਅਤੇ ਮਨੁੱਖੀ ਅਧਿਕਾਰਾਂ ਦੇ ਬਚਾਅ ਲਈ ਸੰਯੁਕਤ ਰਾਸ਼ਟਰ ਘੋਸ਼ਣਾ ਪੱਤਰ ਦੇ ਆਰਟੀਕਲ 5 ਦੁਆਰਾ ਪ੍ਰਵਾਨਿਤ ਸ਼ਾਂਤੀਪੂਰਨ ਇਕੱਠ ਦੀ ਆਜ਼ਾਦੀ ਦੀ ਉਲੰਘਣਾ ਕੀਤੀ ਹੈ”।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਵਿਚ ਅੱਗੇ ਲਿਖਿਆ ਗਿਆ, “ਪੀੜਤ ਪਰਵਾਰ 38 ਸਾਲਾਂ ਤੋਂ ਸੱਚਾਈ, ਨਿਆਂ, ਜਵਾਬਦੇਹੀ ਲਈ ਲੜ ਰਹੇ ਹਨ, ਜਦਕਿ ਅੱਜ ਤਕ ਇਕ ਵੀ ਦੋਸ਼ੀ ਨੂੰ ਨਿਆਂ ਦੇ ਕਟਹਿਰੇ ਵਿਚ ਨਹੀਂ ਲਿਆਂਦਾ ਗਿਆ ਹੈ। ਸੈਨ ਹੌਜੇ ਸਿਟੀ ਨਕੋਦਰ ਕਾਂਡ ਦੇ ਪੀੜਤਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੀ ਨਿਆਂ ਦੀ ਮੰਗ ਨੂੰ ਵਿਸ਼ਵ ਵਿਆਪੀ ਸਮਰਥਨ ਜਾਰੀ ਰੱਖਦਾ ਹੈ”। ਘੋਸ਼ਣਾ ਵਿਚ ਮੈਟ ਮਹਾਨ ਨੇ ਕਿਹਾ, “ਮੈਂ ਅਤੇ ਸੈਨ ਜੋਸ ਸਿਟੀ ਕੌਂਸਲ ਦੇ ਮੇਰੇ ਸਾਥੀ 4 ਫਰਵਰੀ 2024 ਨੂੰ, ਸਾਕਾ ਨਕੋਦਰ ਦਿਵਸ ਨੂੰ ਮਾਨਤਾ ਦਿੰਦੇ ਹਾਂ ਅਤੇ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਹਾਂ”।

Photo

ਜ਼ਿਕਰਯੋਗ ਹੈ ਕਿ 4 ਫ਼ਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਸ਼ਾਂਤਮਈ ਰੋਸ ਮਾਰਚ ਕਰ ਰਹੀਆਂ ਸੰਗਤਾਂ ’ਤੇ ਪੁਲਿਸ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਸਿੱਖ ਨੌਜੁਆਨ ਰਵਿੰਦਰ ਸਿੰਘ, ਬਲਧੀਰ ਸਿੰਘ, ਝਿਲਮਣ ਸਿੰਘ ਅਤੇ ਹਰਮਿੰਦਰ ਸਿੰਘ ਸ਼ਹੀਦ ਹੋ ਗਏ ਸਨ। ਸਾਕਾ ਨਕੋਦਰ ਵਾਪਰੇ ਨੂੰ 38 ਸਾਲ ਬੀਤ ਚੁਕੇ ਹਨ ਪਰ ਅਜੇ ਤਕ ਇਨਸਾਫ਼ ਦੀ ਮੰਗ ਜਿਉਂ ਦੀ ਤਿਉਂ ਪਈ ਹੈ।

(For more Punjabi news apart from San Jose City recognition of Saka Nakodar Day for the 5th year, stay tuned to Rozana Spokesman)

Tags: saka nakodar

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement