Real insurance-fake claim: ਅਸਲੀ ਇੰਸ਼ੋਰੈਂਸ-ਨਕਲੀ ਕਲੇਮ
Published : Mar 5, 2025, 4:24 pm IST
Updated : Mar 5, 2025, 4:24 pm IST
SHARE ARTICLE
Real insurance-fake claim
Real insurance-fake claim

ਦੋ ਦੋਸਤਾਂ ਨੇ ਇੰਡੀਆ ਜਾ ਕੇ ਨਕਲੀ ਐਕਸ-ਰੇ ਬਣਾਏ ਤੇ 45,000 ਡਾਲਰ ਦਾਅਵੇ ਦੀ ਕੀਤੀ ਧੋਖਾਧੜੀ

 

Real insurance-fake claim: ਕ੍ਰਾਈਸਟਚਰਚ ਦੇ ਦੋ ਦੋਸਤਾਂ ਨੇ ਇੰਡੀਆ ਯਾਤਰਾ ਲਈ ਇੰਸ਼ੋਰੈਂਸ ਖਰੀਦੀ ਅਤੇ ਉਥੇ ਜਾ ਕੇ ਨਕਲੀ ਐਕਸ-ਰੇਅ ਬਣਾ ਕੇ ਅਤੇ ਟੁੱਟੇ ਗੁੱਟ ਦੀਆਂ ਟੁੱਟੀਆਂ ਹੱਡੀਆਂ ਵਿਖਾ ਕੇ 45,000 ਡਾਲਰ ਦਾ ਕਲੇਮ (ਦਾਅਵਾ) ਪਾ ਦਿੱਤਾ।

ਇਨ੍ਹਾਂ ਵਿਅਕਤੀਆਂ ਨੂੰ ਬੁੱਧਵਾਰ ਨੂੰ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਨ੍ਹਾਂ ’ਤੇ ਵਿੱਤੀ ਲਾਭ ਹਾਸਿਲ ਕਰਨ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਗਿਆ ਸੀ। ਇਹ ਦੋਸ਼ ਲਗਾਇਆ ਗਿਆ ਹੈ ਕਿ ਇਸ ਜੋੜੇ ਨੇ ਛੁੱਟੀਆਂ ਦੌਰਾਨ ਆਪਣੇ ਯਾਤਰਾ ਬੀਮਾਕਰਤਾ ਨੂੰ ਧੋਖਾ ਦੇਣ ਲਈ ਨਕਲੀ ਐਕਸ-ਰੇ ਪੇਸ਼ ਕੀਤੇ। ਟੁੱਟੀਆਂ ਕਲਾਈਆਂ ਦੇ ਨਕਲੀ ਐਕਸ-ਰੇ ਦੀ ਵਰਤੋਂ ਕਰਕੇ ਨਿਊਜ਼ੀਲੈਂਡ ਸਥਿਤ ਆਪਣੀ ਬੀਮਾ ਕੰਪਨੀ ਨਾਲ ਧੋਖਾਧੜੀ ਕੀਤੀ। ਘਟਨਾ 2022 ਦੇ ਅੰਤ ਅਤੇ 2023 ਦੇ ਸ਼ੁਰੂ ਦੀ ਹੈ। ਦੋਵੇਂ ਦੋਸਤ 30 ਸਾਲ ਦੀ ਉਮਰ ਦੇ ਹਨ। ਇਨ੍ਹਾਂ ਨੇ ਇਹ ਛੁੱਟੀਆਂ ਇੰਡੀਆ ਪਰਿਵਾਰ ਨੂੰ ਮਿਲਣ ਜਾਣ ਵੇਲੇ ਏ.ਆਈ. ਏ. (191)  ਕੋਲੋਂ ਲਈ ਸੀ।

ਉਨ੍ਹਾਂ ਵਿੱਚੋਂ ਇੱਕ ਨੂੰ ਕਥਿਤ ਤੌਰ ’ਤੇ ਬੀਮਾ ਕੰਪਨੀ ਤੋਂ 30,000 ਡਾਲਰ ਮਿਲੇ ਸਨ - ਅਤੇ ਦੂਜੇ ਨੂੰ 15,000 ਡਾਲਰ ਮਿਲੇ ਸਨ। ਇਨ੍ਹਾਂ ਆਦਮੀਆਂ ਦਾ ਨਾਮ ਗੁਪਤ ਰੱਖਿਆ ਗਿਆ ਹੈ।  ਇਸ ਮਹੀਨੇ ਦੇ ਅੰਤ ਵਿੱਚ ਕ੍ਰਾਈਸਟਚਰਚ ਜ਼ਿਲ੍ਹਾ ਅਦਾਲਤ ਵਿੱਚ ਦੁਬਾਰਾ ਪੇਸ਼ ਹੋਣ ਲਈ ਜ਼ਮਾਨਤ ’ਤੇ ਭੇਜ ਦਿੱਤਾ ਗਿਆ ਸੀ। ਸੋ ਚਲਾਕ ਬਣਦੇ ਇਹ ਦੋਸਤ ਅਸਲੀ ਇੰਸ਼ੋਰੈਂਸ ਲੈ ਕੇ ਨਕਲੀ ਕਲੇਮ ਕਰਦੇ ਆਖਿਰ ਫੜੇ ਗਏ।
 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement