UNITED SIKHS News: ਵਿਦੇਸ਼ਾਂ ਵਿਚ ਫਸੇ ਲੋਕਾਂ ਲਈ ਰੱਬ ਬਣ ਕੇ ਬਹੁੜਿਆ ‘ਯੂਨਾਈਟਿਡ ਸਿੱਖਸ’, UK 'ਚ ਫਸੇ ਦੋ ਹੋਰ ਪੰਜਾਬੀਆਂ ਨੂੰ ਭੇਜਿਆ ਵਾਪਸ
Published : May 5, 2025, 10:22 am IST
Updated : May 5, 2025, 10:22 am IST
SHARE ARTICLE
Punjabis stranded in UK sent back UNITED SIKHS News in punjabi
Punjabis stranded in UK sent back UNITED SIKHS News in punjabi

UK ਵਿਚ ਫਸੇ ਦੋ ਹੋਰ ਪੰਜਾਬੀਆਂ ਨੂੰ ਦਸਤਾਵੇਜ਼ ਬਣਾ ਕੇ ਭੇਜਿਆ ਆਪਣੇ ਪ੍ਰਵਾਰਾਂ ਕੋਲ, ਦੋਵਾਂ ਨੂੰ 3-3 ਲੱਖ ਤੋਂ ਵੱਧ ਦੀ ਵਿੱਤੀ ਸਹਾਇਤਾ ਵੀ ਦਿੱਤੀ

UNITED SIKHS News in punjabi : ਯੂਨਾਈਟਿਡ ਸਿੱਖਸ ਵਲੋਂ ਦੇਸ਼ਾਂ-ਵਿਦੇਸ਼ਾਂ ਵਿਚ ਨਿਆਸਰਿਆਂ ਦੀ ਨਿਰਸਵਾਰਥ ਸਹਾਇਤਾ ਕੀਤੀ ਜਾਂਦੀ ਹੈ ਤੇ ਇਸ ਮਿਸ਼ਨ ਨਾਲ ਜੁੜੇ ਲੋਕ ਕਿਸੇ ਦੀ ਜਾਤ ਜਾਂ ਧਰਮ ਨਹੀਂ ਪੁਛਦੇ ਤੇ ਦਿਲ ਖੋਲ੍ਹ ਕੇ ਮਦਦ ਕਰਦੇ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਵਰਤਾਰਾ ਚੱਲ ਰਿਹਾ ਹੈ ਕਿ ਧੋਖੇਬਾਜ਼ ਏਜੰਟ ਲੋਕਾਂ ਨੂੰ ਫ਼ਰਜ਼ੀ ਵੀਜ਼ਿਆਂ ਰਾਹੀਂ ਵਿਦੇਸ਼ਾਂ ਵਿਚ ਲੈ ਜਾਂਦੇ ਹਨ ਤੇ ਫਿਰ ਉਥੇ ਜਾ ਕੇ ਉਨ੍ਹਾਂ ਨੂੰ ਲਾਵਾਰਸ ਕਰ ਕੇ ਛੱਡ ਦਿਤਾ ਜਾਂਦਾ ਹੈ। ਅਜਿਹੇ ਲੋਕ ਨਾ ਤਾਂ ਖੁਲ੍ਹ ਕੇ ਕੰਮ ਕਰ ਸਕਦੇ ਹਨ ਤੇ ਨਾ ਹੀ ਕਿਸੇ ਨੂੰ ਮਿਲ ਸਕਦੇ ਹਨ। ਇਨ੍ਹਾਂ ਕੋਲ ਗੁੰਮਨਾਮ ਜ਼ਿੰਦਗੀ ਜਿਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੁੰਦਾ। 

ਹੁਣ ਅਜਿਹੇ ਲੋਕਾਂ ਲਈ ਯੂਨਾਈਟਿਡ ਸਿੱਖਸ ਰੱਬ ਬਣ ਕੇ ਬਹੁੜਿਆ ਹੈ। ਇਸ ਮਿਸ਼ਨ ਨਾਲ ਜੁੜੇ ਲੋਕ ਅਜਿਹੇ ਗੁੰਮਨਾਮ ਹੋ ਚੁੱਕੇ ਲੋਕਾਂ ਨੂੰ ਵਿੱਤੀ ਸਹਾਇਤਾ ਦੇ ਨਾਲ-ਨਾਲ ਕਾਨੂੰਨੀ ਮਦਦ ਵੀ ਪ੍ਰਦਾਨ ਕਰਵਾਉਂਦੇ ਹਨ ਤੇ ਉਨ੍ਹਾਂ ਨੂੰ ਆਮ ਵਰਗੀ ਜ਼ਿੰਦਗੀ ਜਿਉਣ ਦੇ ਯੋਗ ਬਣਾਉਂਦੇ ਹਨ। ਹੁਣ ਯੂਨਾਈਟਿਡ ਸਿੱਖਸ ਨੇ ਦੋ ਵਿਅਕਤੀਆਂ ਦੀ ਸਹਾਇਤਾ ਕੀਤੀ ਹੈ। ਇੰਦਰ ਮੋਹਨ ਸਿੰਘ ਸੰਧੂ ਅਤੇ ਹਰਜੀਤ ਕੌਰ ਆਪਣੇ ਵੀਜ਼ਾ ਦੀ ਮਿਆਦ ਤੋਂ ਵੱਧ ਸਮੇਂ ਤੋਂ ਉੱਥੇ ਰਹਿ ਰਹੇ ਸਨ।

ਦੋਹਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਸੀ। ਹੁਣ ਯੂਨਾਈਟਿਡ ਸਿੱਖਸ ਨੇ ਉਨ੍ਹਾਂ ਦਾ ਕੇਸ ਅਧਿਕਾਰੀਆਂ ਸਾਹਮਣੇ ਰਖਿਆ ਤੇ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਮਦਦ ਪ੍ਰਦਾਨ ਕੀਤੀ ਗਈ ਤੇ ਉਨ੍ਹਾਂ ਨੂੰ ਸਨਮਾਨ ਸਾਹਿਤ ਯੂ.ਕੇ ਤੋਂ ਅਪਣੇ ਪਰਵਾਰਾਂ ਕੋਲ ਭੇਜਿਆ ਗਿਆ। ਦੋਵਾਂ ਨੂੰ 3-3 ਲੱਖ ਤੋਂ ਵੱਧ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ।

ਇਸ ਸਬੰਧੀ ਸੋਸ਼ਲ ਸਰਵੀਸਿਜ਼ ਯੂ.ਕੇ. ਦੇ ਡਾਇਰੈਕਟਰ ਨਰਪਿੰਦਰ ਕੌਰ ਮਾਨ ਨੇ ਦਸਿਆ ਕਿ ਜੇਕਰ ਵਿਦੇਸ਼ਾਂ ਵਿਚ ਕੋਈ ਵੀ ਲੋੜਵੰਦ ਵਿਅਕਤੀ ਹੈ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਹੈਲਪਡੈਸਕ ਹਰ ਮੰਗਲਵਾਰ ਨੂੰ ਲੋੜਵੰਦਾਂ ਦੀ ਸਹਾਇਤਾ ਲਈ ਇੱਥੇ ਹੁੰਦਾ ਹੈ। ਯੂਨਾਈਟਿਡ ਸਿੱਖਸ ਦੇ ਨਾਲ-ਨਾਲ ਸਿੰਘ ਸਭਾ ਗੁਰਦੁਆਰਾ ਸਾਹਿਬ ਵਲੋਂ ਸ਼ਲਾਘਾਯੋਗ ਕਦਮ ਚੁੱਕਦਿਆਂ ਸੰਗਤ ਦਾ ਧੰਨਵਾਦ ਕੀਤਾ ਗਿਆ। 
ਸਥਾਨ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, 2-8 ਪਾਰਕ ਐਵੇਨਿਊ, ਸਾਊਥਾਲ, ਮਿਡਐਕਸ

(For more news apart from  'Punjabis stranded in UK sent back UNITED SIKHS News in punjabi  ' stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement