ਕਿਹਾ, ਪ੍ਰਵਾਰ ਸਮੇਤ ਯੂਰਪ ਅਤੇ ਹੋਰ ਦੇਸ਼ਾਂ ਦੀ ਕਰਾਂਗਾ ਸੈਰ
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਵਿਚ ਇਕ ਪੰਜਾਬੀ ਦੀ ਇਕ ਮਿਲੀਅਨ ਡਾਲਰ ਭਾਵ 6 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਬਾਸੀ ਨੇ ਬ੍ਰਿਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ ਮੈਕਸ ਲਾਟਰੀ ਟਿਕਟ ਡੈਲਟਾ ਦੀ 120 ਸਟਰੀਟ 'ਤੇ ਸਥਿਤ 7 ਇਲੈਵਨ ਸਟੋਰ ਤੋਂ ਖਰੀਦੀ ਸੀ।
ਇਹ ਵੀ ਪੜ੍ਹੋ: 2014 ਤੋਂ ਬਾਅਦ ਦੇਸ਼ ਵਿਚ ਵੱਡਾ ਬਦਲਾਅ ਆਇਆ ਹੈ ਕਿਉਂਕਿ ਗੱਠਜੋੜ ਦਾ ਦੌਰ ਖਤਮ ਹੋ ਗਿਆ ਹੈ: ਉਪ ਰਾਸ਼ਟਰਪਤੀ ਧਨਖੜ
ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਉਸ ਨੂੰ ਇੰਨੀ ਵੱਡੀ ਰਕਮ ਮਿਲੇਗੀ। ਜਸਵਿੰਦਰ ਸਿੰਘ ਨੇ ਦਸਿਆ ਕਿ ਜਦੋਂ ਉਸ ਨੇ ਅਪਣੀ ਪਤਨੀ ਨੂੰ ਲਾਟਰੀ ਜਿਤਣ ਬਾਰੇ ਦਸਿਆ ਤਾਂ ਉਸ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਉਹ ਇਕ ਮਿਲੀਅਨ ਡਾਲਰ ਦੀ ਲਾਟਰੀ ਜਿੱਤ ਚੁੱਕੇ ਹਨ। ਜਸਵਿੰਦਰ ਸਿੰਘ ਬਾਸੀ ਦਾ ਕਹਿਣਾ ਹੈ ਕਿ ਉਹ ਹੁਣ ਪ੍ਰਵਾਰ ਸਮੇਤ ਯੂਰਪ ਤੇ ਹੋਰ ਅੰਤਰਰਾਸ਼ਟਰੀ ਦੇਸ਼ਾਂ ਦੀ ਸੈਰ ਕਰਨਗੇ।
ਇਹ ਵੀ ਪੜ੍ਹੋ: ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ! ਵਿਸ਼ਵ ਚੈਂਪੀਅਨਸ਼ਿਪ ਦੇ 92 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਜਿੱਤਿਆ ਗੋਲਡ
ਉਨ੍ਹਾਂ ਕਿਹਾ, “ਮੇਰੀ ਪਤਨੀ ਬਹੁਤ ਉਤਸ਼ਾਹਤ ਸੀ ਅਤੇ ਪਹਿਲਾਂ ਤਾਂ ਉਸ ਨੇ ਮੇਰੇ 'ਤੇ ਵਿਸ਼ਵਾਸ ਹੀ ਨਹੀਂ ਕੀਤਾ। ਮੇਰੇ ਬੱਚਿਆਂ ਦਾ ਮੰਨਣਾ ਹੈ ਕਿ ਸਾਨੂੰ ਇਸ ਦਾ ਜਸ਼ਨ ਮਨਾਉਣਾ ਚਾਹੀਦਾ ਹੈ”। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ, “ਮੇਰੀ ਪਤਨੀ ਦੀ ਹਮੇਸ਼ਾ ਯੂਰਪ ਦੇਖਣ ਦੀ ਇੱਛਾ ਸੀ ਅਤੇ ਹੁਣ ਅਸੀਂ ਇਸ ਨੂੰ ਹਕੀਕਤ ਬਣਾ ਸਕਦੇ ਹਾਂ”।