ਕੱਲ੍ਹ ਆਕਲੈਂਡ ਵਿਖੇ ਹੋਏਗਾ ਅੰਤਿਮ ਸਸਕਾਰ
ਆਕਲੈਂਡ: ਹਰ ਰੋਜ਼ ਵਿਦੇਸ਼ ਤੋਂ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਹਰ ਰੋਜ਼ ਭਾਰਤੀ, ਪੰਜਾਬੀ ਵਿਦੇਸ਼ਾਂ ਵਿਚ ਆਪਣੀਆਂ ਜਾਨਾਂ ਗੁਆ ਰਹੇ ਹਨ। ਅਜਿਹੀ ਹੀ ਇਕ ਹੋਰ ਮੰਦਭਾਗੀ ਖਬਰ ਆਕਲੈਂਡ ਤੋਂ ਸਾਹਮਣੇ ਆਈ ਹੈ।
ਜਿਥੇ ਪੰਜਾਬੀ ਪਰਿਵਾਰ ਵਿਚ ਵਿਆਹੀ ਆਕਲੈਂਡ ਦੀ ਔਰਤ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 25 ਸਾਲਾ ਨੌਜਵਾਨ ਬਿਆਂਕਾ ਐਨਟੋਨੀਆ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਪਤੀ ਅਰਵਿੰਦਰ ਸਿੰਘ ਅਤੇ 3 ਸਾਲਾ ਪੁੱਤ ਮੇਹਰਾਨ ਨਾਲ ਪੰਜਾਬ ਫੇਰੀ 'ਤੇ ਗਈ ਸੀ। ਅਚਾਨਕ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਬਿਆਂਕਾ ਪਰਿਵਾਰ ਸਮੇਤ ਆਕਲੈਂਡ ਰਹਿ ਰਹੀ ਸੀ ਤੇ ਇੱਕ ਅਧਿਆਪਕਿਾ ਸੀ। ਸ਼ਰੀਰਿਕ ਪੱਖੋਂ ਬਿਲਕੁਲ ਰਿਸ਼ਟ-ਪੁਸ਼ਟ ਬਿਆਂਕਾ ਦੀ ਅਚਨਚੇਤ ਮੌਤ ਦੀ ਖਬਰ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ। ਭਾਈਚਾਰੇ ਵਿੱਚ ਵੀ ਇਸ ਨੂੰ ਲੈਕੇ ਕਾਫੀ ਸੋਗ ਹੈ।