
22 ਨੌਜਵਾਨਾਂ ਨੂੰ ਪਹਿਲਾਂ ਕੀਤਾ ਗਿਆ ਸੀ ਰਿਹਾਅ
ਨਵੀਂ ਦਿੱਲੀ: ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ 4 ਹੋਰ ਲੋਕ ਤਿਹਾੜ ਜੇਲ ਵਿਚੋਂ ਦੇਰ ਰਾਤ ਰਿਹਾਅ ਹੋਏ ਹਨ। ਜਿਹਨਾਂ ਵਿਚ ਅਨਿਲ, ਅਮਰਜੀਤ ਸਿੰਘ, ਅਰਮਨਦੀਪ ਸਿੰਘ, ਅਤੇ ਪੰਥਪ੍ਰੀਤ ਸਿੰਘ ਰਿਹਾਅ ਹੋਏ ਹਨ।
farmers released from Tihar Jail
ਦੱਸ ਦੇਈਏ ਕਿ 22 ਨੌਜਵਾਨਾਂ ਨੂੰ ਪਹਿਲਾਂ ਰਿਹਾਅ ਕੀਤਾ ਗਿਆ ਸੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਦੱਸਿਆ ਕਿ ਕੱਲ੍ਹ 4 ਹੋਰ ਨੌਜਵਾਨ ਜੇਲ੍ਹ ਵਿਚ ਦੇਰ ਰਾਤ ਰਿਹਾਅ ਹੋਏ।
4 more farmers released from jail today with the efforts of DSGMC legal team
— Manjinder Singh Sirsa (@mssirsa) March 5, 2021
We will come continue supporting farmers in every way possible???????? pic.twitter.com/6Le9aE6XLJ
ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਨੌਜਵਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਦਿੱਲੀ ਪੁਲਿਸ ਨੇ ਬਦਸਲੂਕੀ ਕੀਤੀ। ਇਸਦੇ ਨਾਲ ਹੀ ਨੌਜਵਾਨਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਸਾਰਿਆਂ ਨੂੰ ਤਿਹਾੜ ਜੇਲ੍ਹ ਦੇ ਅੰਦਰ ਜੇਲ ਸਟਾਫ ਦੁਆਰਾ ਬੇਰਹਿਮੀ ਨਾਲ ਕੁੱਟਿਆ ਗਿਆ।
farmers released from Tihar Jail
ਬਾਹਰ ਆਏ ਨੌਜਵਾਨਾਂ ਨੂੰ ਜਦੋਂ ਗ੍ਰਿਫਤਾਰੀ ਬਾਰੇ ਪੁੱਥਿਆ ਗਿਆ ਤਾਂ ਇਹਨਾਂ ਨੌਜਵਾਨਾਂ ਵਿਚੋਂ ਪੰਥਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ਾਂਤੀਪੂਰਵਕ ਦਿੱਲੀ ਦੀ ਇਕ ਗਲੀ ਵਿਚ ਖੜ੍ਹੇ ਸਨ ਜਿਥੇ ਦਿੱਲੀ ਪੁਲਿਸ ਦੇ ਸਿਪਾਹੀਆਂ ਨੇ ਸਾਨੂੰ ਪੁੱਛਿਆ ਕਿ ਅਸੀਂ ਕਿਥੋਂ ਆਏ ਹਾਂ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਪੰਜਾਬ ਤੋਂ ਆਏ ਹਾਂ ਤਾਂ ਉਨ੍ਹਾਂ ਨੇ ਤੁਰੰਤ ਸਾਨੂੰ ਗ੍ਰਿਫਤਾਰ ਕਰ ਲਿਆ।
farmers released from Tihar Jail