Punjabi Youth Arrest In Canada: ਕੈਨੇਡਾ ’ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ, ਕਾਰੋਬਾਰੀਆਂ ਨੂੰ ਡਰਾ ਕੇ ਮੰਗਦੇ ਸਨ ਫ਼ਿਰੌਤੀਆਂ
Published : May 6, 2025, 12:22 pm IST
Updated : May 6, 2025, 12:22 pm IST
SHARE ARTICLE
Three Punjabi Youth Arrest In Canada latest news In Punjabi
Three Punjabi Youth Arrest In Canada latest news In Punjabi

ਗੋਲੀਆਂ ਚਲਾਉਣ ਮਗਰੋਂ ਧਮਕੀਆਂ ਦੇ ਕੇ ਮੰਗਦੇ ਸੀ ਵੱਡੀ ਰਕਮ

Three Punjabi Youth Arrest In Canada latest news In Punjabi:

ਇੱਕ ਪਾਸੇ ਜਿੱਥੇ ਕੁੱਝ ਪੰਜਾਬੀ ਲੋਕ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਉੱਥੇ ਹੀ ਕੁੱਝ ਨੌਜਵਾਨਾਂ ਨੇ ਪੰਜਾਬੀਅਤ ਨੂੰ ਦਾਗ ਲਗਾ ਦਿੱਤਾ। ਪੀਲ ਪੁਲਿਸ ਨੇ ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦੇ ਮਾਮਲੇ ਵਿਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੌਜਵਾਨਾਂ ਨੇ ਪਿਛਲੇ ਦਿਨੀਂ ਕੁਈਨ ਸਟਰੀਟ ਅਤੇ ਕੈਨੇਡੀ ਰੋਡ ਦੱਖਣ ਸਥਿਤ ਵਪਾਰਕ ਅਦਾਰੇ ’ਤੇ ਗੋਲੀਆਂ ਚਲਾਉਣ ਤੋਂ ਬਾਅਦ ਮਾਲਕ ਨੂੰ ਫ਼ੋਨ ਕਰ ਕੇ ਫ਼ਿਰੌਤੀ ਦੀ ਵੱਡੀ ਰਕਮ ਮੰਗੀ ਸੀ। 

1 ਮਈ ਨੂੰ ਵਿਸ਼ੇਸ਼ ਜਾਂਚ 'ਚ ਕਈ ਟੀਮਾਂ – ਜਿਵੇਂ ਕਿ ਨਿਗਰਾਨੀ, ਕਮਿਊਨਿਟੀ ਇੰਸੀਡੈਂਟ ਰਿਸਪਾਂਸ ਅਤੇ ਟੈਕਟੀਕਲ ਯੂਨਿਟ – ਦੀ ਸ਼ਮੂਲੀਅਤ ਰਿਹਾ।
 ਇਸ ਜਾਂਚ ਤੋਂ ਬਾਅਦ ਬਰੈਂਪਟਨ ਦੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੀ ਪਹਿਚਾਣ ਹਰਪਾਲ ਸਿੰਘ (34), ਰਾਜਨੂਰ ਸਿੰਘ (20) ਅਤੇ ਏਕਨੂਰ ਸਿੰਘ (22) ਵਜੋਂ ਹੋਈ ਹੈ। ਜੋ ਕਿ ਬਰੈਂਪਟਨ ਦੇ ਹੀ ਵਸਨੀਕ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊ ਮੁਤਾਬਕ ਮੁਲਜ਼ਮਾਂ ਨੇ 30 ਅਪ੍ਰੈਲ ਨੂੰ ਉਕਤ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਕਈ ਗੋਲੀਆਂ ਚਲਾਉਣ ਤੋਂ ਬਾਅਦ ਉਸ ਦੇ ਮਾਲਕ ਨੂੰ ਫ਼ੋਨ ਅਤੇ ਮੈਸੇਜ ਕਰ ਕੇ ਫ਼ਿਰੌਤੀ ਦੀ ਵੱਡੀ ਰਕਮ ਮੰਗੀ ਅਤੇ ਨਾ ਦੇਣ ਜਾਂ ਪੁਲਿਸ ਨੂੰ ਦੱਸਣ ਬਦਲੇ ਮਾਰ ਦੇਣ ਦੀ ਧਮਕੀ ਵੀ ਦਿੱਤੀ। 
ਉਂਝ ਗੋਲੀਆਂ ਚਲਾਉਣ ਮੌਕੇ ਵਪਾਰਕ ਅਦਾਰੇ ਅੰਦਰ ਕੋਈ ਨਹੀਂ ਸੀ, ਜਿਸ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਮੌਕੇ ’ਤੇ ਲੱਗੇ ਸਕਿਓਰਿਟੀ ਉਪਕਰਨਾਂ ਵਿੱਚ ਮੁਲਜ਼ਮਾਂ ਦੀਆਂ ਤਸਵੀਰਾਂ ਤੇ ਹਰਕਤਾਂ ਰਿਕਾਰਡ ਹੋ ਗਈਆਂ।

ਨੇੜਲੇ ਲੋਕਾਂ ਦੀ ਮਦਦ ਨਾਲ ਜਲਦੀ ਹੀ ਇਨ੍ਹਾਂ ਨੌਜਵਾਨਾਂ ਦੀ ਪਛਾਣ ਵੀ ਹੋ ਗਈ ਤੇ 2 ਮਈ ਨੂੰ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਚਾਰਜਸ਼ੀਟ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਪੀੜਤ ਨੇ ਡਰ ਕਰਕੇ ਅਜੇ ਤੱਕ ਪੁਲਿਸ ਨੂੰ ਨਹੀਂ ਦੱਸਿਆ ਤਾਂ ਉਹ ਖੁੱਲ੍ਹ ਕੇ ਦੱਸ ਸਕਦਾ ਹੈ ਤੇ ਉਸ ਨੂੰ ਮੁਲਜ਼ਮਾਂ ਦੀ ਸ਼ਨਾਖਤ ਕਰਨ ਦਾ ਮੌਕਾ ਦਿੱਤਾ ਜਾਵੇਗਾ।

(For more news apart from Three Punjabi Youth Arrest In Canada latest news In Punjabi, stay tuned to Rozana Spokesman)

 


 

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement