
Punjabi taxi driver attacked in Dublin News: ਹਮਲਾਵਰਾਂ ਨੇ ਪੀੜਤ ਨੂੰ ਚੀਕਦੇ ਹੋਏ ਕਿਹਾ,‘ਅਪਣੇ ਦੇਸ਼ ਵਾਪਸ ਜਾਓ।'
Punjabi taxi driver attacked in Dublin News: ਆਇਰਲੈਂਡ ਦੀ ਰਾਜਧਾਨੀ ਡਬਲਿਨ ਵਿਚ 23 ਸਾਲਾਂ ਤੋਂ ਵਿਚ ਰਹਿ ਰਹੇ ਇਕ ਭਾਰਤੀ ਮੂਲ ਦੇ ਟੈਕਸੀ ਡਰਾਈਵਰ ’ਤੇ ਬਿਨਾਂ ਕਿਸੇ ਭੜਕਾਹਟ ਦੇ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਪੀੜਤ ਨੂੰ ਚੀਕਦੇ ਹੋਏ ਕਿਹਾ,‘ਅਪਣੇ ਦੇਸ਼ ਵਾਪਸ ਜਾਓ।’ ਸਥਾਨਕ ਪੁਲਿਸ (ਗਾਰਡਾਈ) ਨੇ ਇਸ ਹਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਪੀੜਤ ਲਖਵੀਰ ਸਿੰਘ (40) ਨੇ ਸਥਾਨਕ ਮੀਡੀਆ ਨੂੰ ਦਸਿਆ ਕਿ ਉਸ ਨੇ ਸ਼ੁੱਕਰਵਾਰ ਰਾਤ ਨੂੰ 20 ਸਾਲ ਦੇ ਦੋ ਨੌਜਵਾਨਾਂ ਨੂੰ ਇਕ ਟੈਕਸੀ ਵਿਚ ਬਿਠਾਇਆ ਤੇ ਉਨ੍ਹਾਂ ਨੂੰ ਡਬਲਿਨ ਦੇ ਬਾਲੀਮੋਨ ਉਪਨਗਰ ਵਿਚ ਪੋਪਿਨਟਰੀ ਛੱਡ ਦਿਤਾ।
ਪੀੜਤ ਅਨੁਸਾਰ, ਮੰਜ਼ਲ ’ਤੇ ਪਹੁੰਚਣ ਤੋਂ ਬਾਅਦ, ਦੋਵਾਂ ਨੌਜਵਾਨਾਂ ਨੇ ਕਾਰ ਦਾ ਦਰਵਾਜ਼ਾ ਖੋਲ੍ਹਿਆ ਅਤੇ ਉਸ ਦੇ ਸਿਰ ’ਤੇ ਬੋਤਲ ਨਾਲ ਦੋ ਵਾਰ ਹਮਲਾ ਕੀਤਾ। ਉਸ ਨੇ ਦਸਿਆ ਕਿ ਸ਼ੱਕੀ ਭੱਜਦੇ ਹੋਏ ਚੀਕ ਰਹੇ ਸਨ ਕਿ ‘ਅਪਣੇ ਦੇਸ਼ ਵਾਪਸ ਜਾਓ’। ਉਸ ਨੇ ਦਸਿਆ,‘‘ਮੈਂ ਪਿਛਲੇ 10 ਸਾਲਾਂ ਵਿਚ ਅਜਿਹਾ ਕਦੇ ਨਹੀਂ ਦੇਖਿਆ। ਮੈਂ ਹੁਣ ਬਹੁਤ ਡਰਿਆ ਹੋਇਆ ਹਾਂ ਅਤੇ ਇਸ ਸਮੇਂ ਟੈਕਸੀ ਚਲਾਉਣਾ ਬੰਦ ਕਰ ਦਿਤਾ ਹੈ। ਦੁਬਾਰਾ ਸੜਕ ’ਤੇ ਵਾਪਸ ਆਉਣਾ ਮੁਸ਼ਕਲ ਹੋਵੇਗਾ। ਮੇਰੇ ਬੱਚੇ ਵੀ ਡਰੇ ਹੋਏ ਹਨ।’’
ਡਬਲਿਨ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਲਖਵੀਰ ਸਿੰਘ ਨੂੰ ਬਿਊਮੋਂਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ, ਉਸ ਦੀਆਂ ਸੱਟਾਂ ਗੰਭੀਰ ਕਿਸਮ ਦੀਆਂ ਨਹੀਂ ਹਨ। ਇਹ ਘਟਨਾ ਸ਼ੁਕਰਵਾਰ ਨੂੰ ਭਾਰਤੀ ਦੂਤਘਰ ਵਲੋਂ ਇਕ ਸਲਾਹ ਜਾਰੀ ਕਰਨ ਤੋਂ ਤੁਰਤ ਬਾਅਦ ਵਾਪਰੀ ਜਿਸ ਵਿਚ ਰਾਜਧਾਨੀ ਡਬਲਿਨ ਤੇ ਆਲੇ-ਦੁਆਲੇ ਹਾਲ ਹੀ ਵਿਚ ਹੋਏ ਹਮਲਿਆਂ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ ਗਈ ਸੀ।
ਇਸ ਘਟਨਾ ਤੋਂ ਪਹਿਲਾਂ, 19 ਜੁਲਾਈ ਨੂੰ, ਡਬਲਿਨ ਦੇ ਟੈਲਾਘਟ ਖੇਤਰ ਵਿਚ ਇਕ 40 ਸਾਲਾ ਭਾਰਤੀ ਨਾਗਰਿਕ ’ਤੇ ਨਸਲੀ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੇ ਵਿਰੋਧ ਵਿਚ, ਐਨਆਰਆਈ ਭਾਈਚਾਰੇ ਨੇ ‘ਨਸਲੀ ਵਿਰੋਧ ਦੇ ਵਿਰੁਧ ਖੜੇ ਹੋਵੋ’ ਨਾਮਕ ਇਕ ਪ੍ਰਦਰਸ਼ਨ ਵੀ ਕੀਤਾ। (ਏਜੰਸੀ)
"(For more news apart from “ Punjabi taxi driver attacked in Dublin News, ” stay tuned to Rozana Spokesman.)