ਸਵਿਟਜ਼ਰਲੈਂਡ ਪੁਲਿਸ ਨੂੰ ਡਿਲੀਵਰੀ ਵੈਨ 'ਚ ਮਿਲੇ 23 ਪਰਵਾਸੀ, ਕਈ ਭਾਰਤੀ ਵੀ ਸ਼ਾਮਲ
Published : Sep 6, 2022, 6:21 pm IST
Updated : Sep 6, 2022, 6:21 pm IST
SHARE ARTICLE
 Swiss police found 23 migrants, including many Indians, in a delivery van
Swiss police found 23 migrants, including many Indians, in a delivery van

ਫ਼ੜੇ ਗਏ ਭਾਰਤੀਆਂ ਬਾਰੇ ਹੋਰ ਵੇਰਵਿਆਂ ਦੀ ਉਡੀਕ

ਜੇਨੇਵਾ: ਹਾਈਵੇਅ ਟ੍ਰੈਫ਼ਿਕ ਚੈਕਿੰਗ ਦੌਰਾਨ ਸਵਿਸ ਪੁਲਿਸ ਨੂੰ ਇੱਕ ਡਿਲੀਵਰੀ ਵੈਨ ਰਾਹੀਂ ਲਿਜਾਏ ਜਾ ਰਹੇ 23 ਪਰਵਾਸੀ ਮਿਲੇ, ਜਿਨ੍ਹਾਂ ਵਿੱਚੋਂ ਕਈ ਭਾਰਤੀ ਵੀ ਸ਼ਾਮਲ ਹਨ। ਪੁਲਿਸ ਨੇ ਦੱਸਿਆ ਹੈ ਕਿ ਫ਼ੜੇ ਗਏ ਪਰਵਾਸੀਆਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੈ, ਅਤੇ ਉਹ ਅਫ਼ਗ਼ਾਨਿਸਤਾਨ, ਭਾਰਤ, ਸੀਰੀਆ ਅਤੇ ਬੰਗਲਾਦੇਸ਼ ਨਾਲ ਸੰਬੰਧ ਰੱਖਦੇ ਹਨ। ਨਿਡਵਾਲਡਨ ਕੈਂਟਨ ਦੀ ਪੁਲਿਸ ਨੇ ਕਿਹਾ ਕਿ ਇੱਕ ਇਤਾਲਵੀ ਰਜਿਸਟਰੇਸ਼ਨ ਨੰਬਰ ਵਾਲੀ ਗੱਡੀ ਨੂੰ ਕੇਂਦਰੀ ਸ਼ਹਿਰ ਲੂਸਰਨ ਦੇ ਨੇੜੇ, ਬਾਓਚਸ ਵਿੱਚ ਏ2 ਹਾਈਵੇਅ 'ਤੇ ਉੱਤਰ ਵੱਲ੍ਹ ਮੁੜਦੇ ਸਮੇਂ ਰੋਕਿਆ ਗਿਆ।

ਜਾਂਚ ਦੌਰਾਨ ਅਧਿਕਾਰੀਆਂ ਨੇ ਦੇਖਿਆ ਕਿ ਡਿਲੀਵਰੀ ਵੈਨ ਦੀ ਸਮਾਨ ਰੱਖਣ ਵਾਲੀ ਸਾਰੀ ਥਾਂ ਪਰਵਾਸੀਆਂ ਨਾਲ ਭਰੀ ਹੋਈ ਸੀ ਅਤੇ ਇੱਥੇ ਕੋਈ ਖਿੜਕੀ ਵੀ ਨਹੀਂ ਸੀ। ਪੁਲਿਸ ਮੁਤਾਬਿਕ ਪਰਵਾਸੀ ਖੜ੍ਹੇ ਹੋ ਕੇ ਸਫ਼ਰ ਕਰ ਰਹੇ ਸਨ। ਵੈਨ ਦੇ ਦਰਵਾਜ਼ੇ ਬੰਦ ਸਨ ਅਤੇ ਇਹ ਕਈ ਘੰਟਿਆਂ ਤੱਕ ਬਿਨਾਂ ਰੁਕੇ ਲਗਾਤਾਰ ਚੱਲ ਰਹੀ ਸੀ।

ਪੁਲਿਸ ਵੱਲੋਂ ਦੱਸੇ ਅਨੁਸਾਰ ਇਹ ਪਰਵਾਸੀ ਸਵਿਟਜ਼ਰਲੈਂਡ ਤੋਂ ਬਾਹਰ ਯੂਰਪੀ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ। ਵੈਨ ਦਾ ਡਰਾਈਵਰ 27 ਸਾਲਾ ਗਾਂਬੀਆ ਦਾ ਇੱਕ ਨੌਜਵਾਨ ਹੈ ਜੋ ਇਟਲੀ ਵਿੱਚ ਰਹਿੰਦਾ ਹੈ। ਪੁਲਿਸ ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement