
ਪਟਾਕੇ ਚਲਾਉਣ ਦੌਰਾਨ 11 ਸਾਲਾ ਬੱਚੇ ਦੀ ਮੌਤ ਹੋ ਗਈ।
ਝੁੰਨਝਨੂ (ਰਾਜਸਥਾਨ) : ਦੀਵਾਲੀ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਝੁੰਨਝਨੂ ਬੁਹਾਨਾ ਦੇ ਪਿੰਡ ਬਡਬਰ 'ਚ ਦਰਦਨਾਕ ਹਾਦਸਾ ਵਾਪਰਿਆ। ਇੱਥੇ ਪਟਾਕੇ ਚਲਾਉਣ ਦੌਰਾਨ 11 ਸਾਲਾ ਬੱਚੇ ਦੀ ਮੌਤ ਹੋ ਗਈ। ਦੱਸ ਦੇਈਏ ਕਿ ਉਹ ਦੁਪਹਿਰ ਸਮੇਂ ਕੁਝ ਬੱਚਿਆਂ ਨਾਲ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਬੱਚਿਆਂ ਨੇ ਪਟਾਕਾ ਚਲਾਇਆ ਅਤੇ ਉਨ੍ਹਾਂ ਨੂੰ ਸਟੀਲ ਦੇ ਗਲਾਸ ਵਿਚ ਰੱਖ ਦਿੱਤਾ। ਅੱਗ ਲੱਗਦੇ ਹੀ ਪਟਾਕਿਆਂ ਦੇ ਨਾਲ-ਨਾਲ ਗਲਾਸ ਵੀ ਫਟ ਗਏ।
Lakshay yadav
ਬੱਚਿਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗਲਾਸ ਦਾ ਇੱਕ ਹਿੱਸਾ ਕੋਲ ਖੜ੍ਹੇ ਲਕਸ਼ੈ ਯਾਦਵ (11 ਸਾਲ) ਦੇ ਦਿਲ ਕੋਲ ਛਾਤੀ ਵਿਚ ਜਾ ਵੜਿਆ। ਉਹ ਮੌਕੇ 'ਤੇ ਹੀ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ 'ਤੇ ਡਿੱਗ ਪਿਆ ਅਤੇ ਤੜਫਣ ਲੱਗਾ। ਰੌਲਾ ਪੈਣ 'ਤੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਬੱਚੇ ਨੂੰ ਲੈ ਕੇ ਹਸਪਤਾਲ ਜਾ ਰਹੇ ਸਨ ਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਡਾਕਟਰਾਂ ਅਨੁਸਾਰ ਬੱਚੇ ਦੀ ਮੌਤ ਸਟੀਲ ਦਾ ਟੁਕੜਾ ਦਿਲ ਵਿਚ ਵੜਨ ਅਤੇ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ। ਪਰਿਵਾਰ ਨੇ ਇਸ ਸਬੰਧੀ ਥਾਣੇ ਵਿਚ ਕੋਈ ਰਿਪੋਰਟ ਦਰਜ ਨਹੀਂ ਕਰਵਾਈ ਹੈ।