Hoshiarpur News: 2017 ਵਿਚ ਰੁਜ਼ਗਾਰ ਲਈ ਗਿਆ ਸੀ ਵਿਦੇਸ਼
Punjabi died in America Hoshiarpur News: ਅਮਰੀਕਾ ਵਿਚ ਇਕ ਹੋਰ ਪੰਜਾਬੀ ਦੀ ਮੌਤ ਹੋ ਗਈ। ਮਿ੍ਤਕ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਵਜੋਂ ਹੋਈ ਹੈ। ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕੁਰਾਲਾ ਦਾ ਰਹਿਣ ਵਾਲਾ ਸੀ।
ਜਾਣਕਾਰੀ ਅਨੁਸਾਰ ਖੁਸ਼ਵੀਰ ਸਿੰਘ ਸਾਲ 2017 ਵਿਚ ਰੁਜ਼ਗਾਰ ਲਈ ਅਮਰੀਕਾ ਗਿਆ ਸੀ। ਉਹ ਕਰੀਬ ਅੱਠ ਮਹੀਨੇ ਪਹਿਲਾਂ ਭਾਰਤ ਆਇਆ ਸੀ ਤੇ ਵਿਆਹ ਕਰਵਾ ਕੇ ਅਮਰੀਕਾ ਵਾਪਸ ਚਲਾ ਗਿਆ ਸੀ। ਮੰਗਲਵਾਰ ਸਵੇਰੇ ਅਮਰੀਕਾ ਤੋਂ ਉਸ ਦੇ ਨਾਲ ਰਹਿ ਰਹੇ ਦੋਸਤਾਂ ਵੱਲੋਂ ਪ੍ਰਵਾਰ ਨੂੰ ਉਸ ਦੀ ਮੌਤ ਸਬੰਧੀ ਸੂਚਿਤ ਕੀਤਾ।
ਪਰਿਵਾਰ ਨੂੰ ਮਿਲੀ ਦੁਖਦਾਈ ਸੂਚਨਾ ਅਨੁਸਾਰ ਅਮਰੀਕਾ ਤੋਂ ਪਿੰਡ ਦੇ ਹੋਰ ਨੌਜਵਾਨ ਜੋ ਉਸ ਦੇ ਨਾਲ ਰਹਿ ਰਹੇ ਸਨ, ਨੂੰ ਨਿੱਕਾ ਦੀ ਲਾਸ਼ ਸਵੇਰੇ ਬਾਥਰੂਮ ਵਿੱਚੋਂ ਮਿਲੀ। ਵਿਅਕਤੀ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋ ਗਿਆ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ।