16 ਸਾਲਾ ਸਿੱਖ ਨੌਜਵਾਨ ਆਸਟ੍ਰੇਲੀਆ ਹਵਾਈ ਸੈਨਾ ਵਿਚ ਹੋਇਆ ਨਿਯੁਕਤ
Published : Apr 7, 2021, 8:13 am IST
Updated : Apr 7, 2021, 8:39 am IST
SHARE ARTICLE
Simran Singh Sandhu
Simran Singh Sandhu

ਐਡੀਲੇਡ ਦੇ ਫ਼ੌਜੀ ਹੈੱਡਕੁਆਰਟਰ ਵਿਖੇ ਆਸਟ੍ਰੇਲੀਆਈ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਦੁਆਰਾ ਦਿਤਾ ਗਿਆ ਸੀ ਨਿਯੁਕਤੀ ਪੱਤਰ

ਪਰਥ (ਪਿਆਰਾ ਸਿੰਘ ਨਾਭਾ): ਸਿਮਰਨ ਸਿੰਘ ਸੰਧੂ, ਇਕ ਸਿੱਖ ਨੌਜਵਾਨ, ਇਸ ਸਾਲ ਦੇ ਸ਼ੁਰੂ ਵਿਚ ਰਾਇਲ ਐਰੇ ਕਲੱਬ ਪਰਥ ਤੋਂ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਸਟ੍ਰੇਲੀਆਈ ਹਵਾਈ ਸੈਨਾ (ਆਰਏਐਫ਼) ਵਿਚ ਇਕ ਮਿਸ਼ਨ ਅਧਿਕਾਰੀ ਨਿਯੁਕਤ ਹੋਇਆ ਹੈ।

Simran Singh SandhuSimran Singh Sandhu

ਉਸ ਨੂੰ ਐਡੀਲੇਡ ਦੇ ਫ਼ੌਜੀ ਹੈੱਡਕੁਆਰਟਰ ਵਿਖੇ ਆਸਟ੍ਰੇਲੀਆਈ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਦੁਆਰਾ ਨਿਯੁਕਤੀ ਪੱਤਰ ਦਿਤਾ ਗਿਆ ਸੀ। ਸਿਮਰਨ ਸਿੰਘ ਸੰਧੂ ਦੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਸਾਲ 2008 ਵਿਚ ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਤੋਂ ਪਰਥ ਆਏ ਸਨ।

Simran Singh SandhuSimran Singh Sandhu

ਉਸ ਨੂੰ ਐਤਵਾਰ ਦੇ ਦੀਵਾਨ ਦੌਰਾਨ ਗੁਰਦੁਆਰਾ ਸਾਹਿਬ ਬੇਨੇਟ ਸਪਿ੍ਰੰਗਜ ਪਰਥ ਵਿਖੇ ਸਨਮਾਨਤ ਕੀਤਾ ਅਤੇ ਜਰਨੈਲ ਸਿੰਘ ਭੌਰ ਪ੍ਰਧਾਨ ਸਿੱਖ ਗੁਰਦੁਆਰਾ ਪਰਥ ਨੇ ਸਿਮਰਨ ਸਿੰਘ ਦੀ ਪ੍ਰਾਪਤੀ ਨੂੰ ਆਸਟ੍ਰੇਲੀਆ ਲਈ ਇਕ ਮਹਾਨ ਸਨਮਾਨ ਦਸਿਆ ਅਤੇ ਉਨ੍ਹਾਂ ਕਿਹਾ ਕਿ ਸਿੱਖ ਜਗਤ ਵਿਚ ਇਹ ਪ੍ਰਾਪਤੀ ਕਾਰਨ ਖ਼ੁਸ਼ੀ ਦੀ ਲਹਿਰ ਹੈ। ਇਸ ਤੋਂ ਇਲਾਵਾ ਹੋਰ ਹਾਜ਼ਰ ਮੈਂਬਰ ਗਿਆਨੀ ਜਸਵਿੰਦਰ ਸਿੰਘ ਮੁੱਖ ਗ੍ਰੰਥੀ, ਸਰਬਪ੍ਰੀਤ ਸਿੰਘ ਸੈਕਟਰੀ, ਸੁਖਦੀਪ ਸਿੰਘ ਖ਼ਜ਼ਾਨਚੀ ਅਤੇ ਹਰਭਜਨ ਸਿੰਘ ਸਹਾਇਕ ਜਨਰਲ ਸਕੱਤਰ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement