ਕੈਨੇਡਾ ਤੋਂ ਬਾਅਦ ਅਮਰੀਕਾ ਬਣਿਆ ਵਿਦਿਆਰਥੀਆਂ ਦੀ ਦੂਜੀ ਪਸੰਦ, ਦਿਨੋ-ਦਿਨ ਵਧ ਰਹੀ ਹੈ ਗਿਣਤੀ
Published : Apr 7, 2022, 12:03 pm IST
Updated : Apr 7, 2022, 12:06 pm IST
SHARE ARTICLE
Canada, America
Canada, America

ਕੈਨੇਡਾ ਤੋਂ ਬਾਅਦ ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2021 ਵਿਚ 12 ਫ਼ੀਸਦੀ ਤੋਂ ਵੱਧ ਗਈ ਹੈ।

 

ਵਾਸ਼ਿੰਗਟਨ - ਅਕਸਰ ਵਿਦਿਆਰਥੀ ਜ਼ਿਆਦਾਤਰ ਕੈਨੇਡਾ ਜਾਣਾ ਪਸੰਦ ਕਰਦੇ ਹਨ ਪਰ ਹੁਣ ਇਹ ਖ਼ੁਲਾਸਾ ਹੋਇਆ ਹੈ ਕਿ ਕੈਨੇਡਾ ਤੋਂ ਬਾਅਦ ਅਮਰੀਕਾ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 2021 ਵਿਚ 12 ਫ਼ੀਸਦੀ ਤੋਂ ਵੱਧ ਗਈ ਹੈ। ਜਦਕਿ ਚੀਨੀ ਵਿਦਿਆਰਥੀਆਂ ਦੀ ਗਿਣਤੀ ਵਿਚ 8 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਜਾਣਕਾਰੀ ਇਕ ਸਰਕਾਰੀ ਰਿਪੋਰਟ 'ਚ ਮਿਲੀ ਹੈ ਕਿ ਸਭ ਤੋਂ ਵੱਧ ਗਿਣਤੀ ਵਿਚ ਚੀਨੀ ਵਿਦਿਆਰਥੀ ਪੜ੍ਹਾਈ ਲਈ ਅਮਰੀਕਾ ਆਉਂਦੇ ਹਨ।

CanadaCanada

ਅਮਰੀਕਾ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ 2021 ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਮਰੀਕਾ ਵਿਚ ਦਾਖ਼ਲੇ ਨੂੰ ਪ੍ਰਭਾਵਤ ਕਰ ਰਹੀ ਹੈ। ਸਟੂਡੈਂਟਸ ਐਂਡ ਐਕਸਚੇਂਜ ਵਿਜ਼ਿਟਰ ਇਨਫਰਮੇਸ਼ਨ ਸਿਸਟਮ (SEVIS) ਦੇ ਸਰਗਰਮ F-1 ਅਤੇ M-1 ਵਿਦਿਆਰਥੀਆਂ ਦੀ ਕੁੱਲ ਸੰਖਿਆ 2021 ਵਿਚ 12,36,748 ਰਹੀ, ਜੋ ਕਿ 2020 ਦੇ ਮੁਕਾਬਲੇ 1.2 ਫ਼ੀਸਦੀ ਘੱਟ ਹੈ। F-1 ਅਤੇ M-1 ਦੋ ਗੈਰ-ਪ੍ਰਵਾਸੀ ਵਿਦਿਆਰਥੀ ਵੀਜ਼ੇ ਹਨ। J-1 ਇੱਕ ਗੈਰ-ਪ੍ਰਵਾਸੀ ਵਿਦਿਆਰਥੀ ਵੀਜ਼ਾ ਵੀ ਹੈ ਪਰ ਜ਼ਿਆਦਾਤਰ ਖੋਜ ਪ੍ਰੋਗਰਾਮਾਂ ਲਈ ਦਿੱਤਾ ਜਾਂਦਾ ਹੈ।

india americaindia america

ਰਿਪੋਰਟ 'ਚ ਕਿਹਾ ਗਿਆ ਹੈ ਕਿ ਏਸ਼ੀਆਈ ਦੇਸ਼ਾਂ 'ਚ ਚੀਨ ਅਤੇ ਭਾਰਤ ਦੇ ਵਿਦਿਆਰਥੀ ਦੀ ਗਿਣਤੀ ਸਭ ਤੋਂ ਜ਼ਿਆਦਾ ਰਹਿੰਦੀ ਹੈ। ਹਾਲਾਂਕਿ ਚੀਨ ਤੋਂ 2020 ਦੇ ਮੁਕਾਬਲੇ 2021 ਵਿਚ ਵਿਦਿਆਰਥੀ  ਘੱਟ ਆਏ, ਜਦੋਂ ਕਿ ਭਾਰਤ ਨੇ ਵਧੇਰੇ ਵਿਦਿਆਰਥੀ ਭੇਜੇ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਵਿਦਿਆਰਥੀ ਵਿਚੋਂ 37 ਫ਼ੀਸਦੀ ਔਰਤਾਂ ਹਨ। ਕੁੱਲ ਮਿਲਾ ਕੇ, ਚੀਨ 3,48,992 ਵਿਦਿਆਰਥੀਆਂ ਨੂੰ ਭੇਜ ਕੇ ਅਮਰੀਕਾ ਵਿਚ ਸਿਖ਼ਰ 'ਤੇ ਬਣਿਆ ਹੋਇਆ ਹੈ। ਭਾਰਤ ਤੋਂ 2,35,851 ਵਿਦਿਆਰਥੀ ਅਮਰੀਕਾ ਆਏ।

 CanadaCanada

ਇਸ ਤੋਂ ਬਾਅਦ ਦੱਖਣੀ ਕੋਰੀਆ ਤੋਂ 58,787, ਕੈਨੇਡਾ ਤੋਂ 37,453, ਬ੍ਰਾਜ਼ੀਲ ਤੋਂ 33,552, ਵੀਅਤਨਾਮ ਤੋਂ 29,597, ਸਾਊਦੀ ਅਰਬ ਤੋਂ 28,600, ਤਾਈਵਾਨ ਤੋਂ 25,406, ਜਾਪਾਨ ਤੋਂ 20,144 ਅਤੇ ਮੈਕਸੀਕੋ ਤੋਂ 19,680 ਵਿਦਿਆਰਥੀ ਅਮਰੀਕਾ ਵਿਚ ਪੜ੍ਹਾਈ ਕਰ ਰਹੇ ਹਨ। ਰਿਪੋਰਟ ਅਨੁਸਾਰ ਸਿਰਫ਼ ਏਸ਼ੀਆ ਅਤੇ ਆਸਟ੍ਰੇਲੀਆ/ਪ੍ਰਸ਼ਾਂਤ ਟਾਪੂਆਂ ਤੋਂ ਅਮਰੀਕਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਗਿਰਾਵਟ ਦੇਖੀ ਗਈ, ਜਦੋਂ ਕਿ ਬਾਕੀ ਸਾਰੇ ਮਹਾਂਦੀਪਾਂ ਦੇ ਵਿਦਿਆਰਥੀਆਂ ਵਿਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਅਤੇ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦਾ 71.9 ਫ਼ੀਸਦੀ ਹੈ।

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement