Edmonton Punjabi murder News: ਕੈਨੇਡਾ ‘ਚ ਪੰਜਾਬੀ ਦਾ ਗੋਲੀਆਂ ਮਾਰ ਕੇ ਕਤਲ, ਟੈਕਸੀ ਚਲਾਉਂਦਾ ਸੀ ਮ੍ਰਿਤਕ
Published : Jun 7, 2025, 10:51 am IST
Updated : Jun 7, 2025, 10:51 am IST
SHARE ARTICLE
Edmonton Punjabi murder Canada news
Edmonton Punjabi murder Canada news

Edmonton Punjabi murder News: ਲੁਧਿਆਣਾ ਨਾਲ ਸਬੰਧਤ ਸੀ ਇੰਦਰਪਾਲ ਸਿੰਘ

Edmonton Punjabi murder Canada news: ਕੈਨੇਡਾ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਐਡਮਿੰਟਨ ‘ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਪਛਾਣ ਇੰਦਰਪਾਲ ਸਿੰਘ ਵਜੋਂ ਹੋਈ ਹੈ। ਜੋ ਕਿ ਲੁਧਿਆਣਾ ਨਾਲ (Edmonton Punjabi murder Canada news) ਸਬੰਧਤ ਸੀ।

ਮ੍ਰਿਤਕ ਨੌਜਵਾਨ ਟੈਕਸੀ ਚਲਾਉਂਦਾ ਸੀ। ਪੁਲਿਸ ਮੁਤਾਬਕ, ਇਹ ਘਟਨਾ ਐਡਮਿੰਟਨ ਦੇ ਦੱਖਣ ਪੱਛਮੀ ਹਿੱਸੇ ’ਚ ਬੀਤੀ ਰਾਤ ਨੂੰ ਵਾਪਰੀ। ਮੈਡੀਕਲ ਰਿਪੋਰਟ ਮੁਤਾਬਕ ਗੋਲ਼ੀਆਂ ਲੱਗਣ ਤੋਂ ਬਾਅਦ ਇੰਦਰਜੀਤ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਦੀ ਪਤਨੀ ਗਰਭਵਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ (Edmonton Punjabi murder Canada news) ਹੈ।

ਦੱਸ ਦੇਈਏ ਕਿ ਇੰਦਰਪਾਲ ਸਿੰਘ ਤਕਰੀਬਨ ਡੇਢ ਸਾਲ ਪਹਿਲਾਂ ਹੀ ਹਾਂਗਕਾਂਗ ਤੋਂ ਕੈਨੇਡਾ ਆਇਆ ਸੀ ਅਤੇ ਇਥੇ ਆਪਣਾ ਭਵਿੱਖ ਸੰਵਾਰਨ ਲਈ ਮਿਹਨਤ ਕਰ ਰਿਹਾ ਸੀ। ਹਾਲਾਤ ਦੇ ਅਨੁਸਾਰ, ਹੱਤਿਆ ਕਿਸੇ ਵਿਅਕਤੀਗਤ ਰੰਜਿਸ਼ ਜਾਂ ਗੈਂਗਵਾਰ ਨਾਲ ਜੁੜੀ ਹੋ ਸਕਦੀ ਹੈ, ਹਾਲਾਂਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement