
ਦੋਸ਼ੀ ਤਾਰਿਕਜੋਤ ਨੇ ਪੰਜਾਬਣ ਨੂੰ ਜ਼ਿੰਦਾ ਦਫਨਾਇਆ ਸੀ
ਮੈਲਬੌਰਨ- ਆਸਟ੍ਰੇਲੀਆ 'ਚ 21 ਸਾਲਾ ਪੰਜਾਬਣ ਵਿਦਿਆਰਥਣ ਦੇ ਕਤਲ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਦੱਸ ਦੇਈਏ ਕਿ ਜੈਸਮੀਨ ਕੌਰ ਦਾ 23 ਸਾਲ ਦੇ ਤਾਰਿਕਜੋਤ ਸਿੰਘ ਨੇ 2021 ਵਿਚ ਉੱਤਰੀ ਪਲਿਮਪਟਨ ਵਿਚ ਉਸਦੇ ਕੰਮ ਵਾਲੀ ਥਾਂ ਤੋਂ ਪਿੱਛਾ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ ਸੀ। ਫਿਰ ਉਸਨੂੰ ਫਲਿੰਡਰਜ਼ ਰੇਂਜ ਵਿਚ ਲੈ ਗਿਆ, ਜਿਥੇ ਉਸ ਨੂੰ ਜ਼ਿੰਦਾ ਖੋਖਲੀ ਕਬਰ ਵਿਚ ਦਫ਼ਨਾ ਦਿਤਾ।
ਇਹ ਵੀ ਪੜ੍ਹੋ : ਸਕਾਲਰਸ਼ਿਪ ਪ੍ਰੀਖਿਆ 'ਚ ਬਰਨਾਲੇ ਦੀ ਧੀ ਨੇ ਹਾਸਲ ਕੀਤਾ ਪਹਿਲਾ ਸਥਾਨ
ਪੀੜਤਾ ਦੀ ਮਾਂ ਅਨੁਸਾਰ ਤਾਰਿਕਜੋਤ, ਜਿਸ ਨੇ ਇਸ ਸਾਲ ਫਰਵਰੀ ਵਿਚ ਕਤਲ ਦਾ ਦੋਸ਼ ਕਬੂਲ ਕੀਤਾ ਸੀ, ਜੈਸਮੀਨ ਦਾ ਦੀਵਾਨਾ ਸੀ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ। ਬੁੱਧਵਾਰ ਨੂੰ ਆਸਟਰੇਲੀਅਨ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਜੈਸਮੀਨ ਦੇ ਸੱਟਾਂ ਅਤੇ ਕਬਰ ਵਿਚ ਪਾਏ ਜਾਣ ਤੋਂ ਬਾਅਦ ਵੀ, ਉਸਦੀ ਤੁਰੰਤ ਮੌਤ ਨਹੀਂ ਹੋਈ, ਉਸ ਦੀ ਮੌਤ 6 ਮਾਰਚ ਦੇ ਆਸਪਾਸ ਹੋਈ।
ਇਹ ਵੀ ਪੜ੍ਹੋ : ਇਟਲੀ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਦੋਸ਼ੀ ਨੇ ਕਤਲ ਦਾ ਦੋਸ਼ ਕਬੂਲ ਕਰ ਲਿਆ ਸੀ, ਪਰ ਬੁੱਧਵਾਰ ਨੂੰ ਸੁਪਰੀਮ ਕੋਰਟ ਵਿਚ ਉਸਦੀ ਸਜ਼ਾ ਸੁਣਾਉਣ ਦੌਰਾਨ ਉਸਦੇ ਅਪਰਾਧ ਦੇ ਭਿਆਨਕ ਵੇਰਵੇ ਸਾਹਮਣੇ ਆਏ। ਸਰਕਾਰੀ ਵਕੀਲ ਕਾਰਮੇਨ ਮੈਟੀਓ ਨੇ ਕਿਹਾ ਮੌਤ ਇਕ ਦਮ ਨਹੀਂ ਹੋਈ ਸੀ ਅਤੇ ਲੜਕੀ ਨੂੰ ਕਾਫੀ ਦੁੱਖ ਸਹਿਣਾ ਪਿਆ ਸੀ।