ਹਿਊਸਟਨ ’ਚ ਮਰਹੂਮ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਡਾਕਖ਼ਾਨੇ ਦਾ ਨਾਂ
Published : Oct 7, 2021, 10:54 am IST
Updated : Oct 7, 2021, 10:54 am IST
SHARE ARTICLE
Sandeep Singh
Sandeep Singh

2015 'ਚ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਹਾਸਲ ਕਰਨ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਸਨ ਸੰਦੀਪ ਸਿੰਘ

 

ਹਿਊਸਟਨ (ਅਮਰੀਕਾ) : ਪਛਮੀ ਹਿਊਸਟਨ ਵਿਚ ਇਕ ਡਾਕਖ਼ਾਨੇ ਦਾ ਨਾਂ ਬਦਲ ਕੇ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਂ ’ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੀ 2019 ਵਿਚ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ ਸੀ। ਧਾਲੀਵਾਲ (42) ਨੂੰ 27 ਸਤੰਬਰ 2019 ਨੂੰ ਉਸ ਸਮੇਂ ਗੋਲੀ ਮਾਰੀ ਗਈ ਸੀ, ਜਦੋਂ ਉਹ ਡਿਊਟੀ ’ਤੇ ਸੀ। ਉਹ 2015 ਵਿਚ ਸੁਰਖ਼ੀਆਂ ਵਿਚ ਆਏ ਸਨ, ਜਦੋਂ ਉਹ ਪੱਗ ਬੰਨ੍ਹਣ ਅਤੇ ਦਾੜ੍ਹੀ ਰੱਖਣ ਦਾ ਅਧਿਕਾਰ ਹਾਸਲ ਕਰਨ ਵਾਲੇ ਟੈਕਸਾਸ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਬਣੇ ਸਨ।

Sandeep Singh Dhaliwal Sandeep Singh Dhaliwal

ਮੰਗਲਵਾਰ ਨੂੰ ਉਨ੍ਹਾਂ ਦੀ ਯਾਦ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਥੇ ਅਮਰੀਕੀ ਪ੍ਰਤੀਨਿਧ ਸਭਾ ਵਿਚ ਨਾਮ ਤਬਦੀਲੀ ਦਾ ਮਤਾ ਪੇਸ਼ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਲੀਜੀ ਫ਼ਲੈਚਰ ਨੇ ਕਿਹਾ ਕਿ 315 ਐਡਿਕਸ ਹਾਵੇਲ ਰੋਡ ਸਥਿਤ ਡਾਕਖ਼ਾਨੇ ਦਾ ਨਾਂ ਉਨ੍ਹਾਂ ਦੇ ਨਾਮ ਤੇ ਰਖਣਾ ਠੀਕ ਹੈ, ਕਿਉਂਕਿ ਉਨ੍ਹਾਂ ਨੇ ਭਾਈਚਾਰੇ ਦੀ ਸੇਵਾ ਲਈ ਅਪਣੀ ਜਾਨ ਦੇ ਦਿਤੀ ਸੀ।  

Sandeep singh DhaliwalSandeep singh Dhaliwal

ਫ਼ਲੈਚਰ ਨੇ ਕਿਹਾ,‘‘ਧਾਲੀਵਾਲ ਦੀ ਨਿਸ਼ਕਾਮ ਸੇਵਾ ਵਾਲੇ ਜ਼ਿਕਰਯੋਗ ਜੀਵਨ ਨੂੰ ਯਾਦਗਾਰ ਬਨਾਉਣ ਵਿਚ ਇਕ ਭੂਮਿਕਾ ਨਿਭਾਅ ਕੇ, ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਸਾਡੇ ਭਾਈਚਾਰੇ ਦੀ ਸਭ ਤੋਂ ਵਧੀਆ ਨੁਮਾਇੰਦਗੀ ਕੀਤੀ, ਉਨ੍ਹਾਂ ਨੇ ਦੂਜਿਆਂ ਦੀ ਸੇਵਾ ਰਾਹੀਂ ਸਮਾਨਤਾ, ਰਿਸ਼ਤੇ ਅਤੇ ਭਾਈਚਾਰੇ ਲਈ ਕੰਮ ਕੀਤਾ। ਇਸ ਇਮਾਰਤ ਦਾ ਨਾਂ ਬਦਲ ਕੇ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ’ ਰੱਖਣ ਲਈ ਇਕ ਬਿਲ ਪਾਸ ਕਰਨ ਲਈ, ਮੈਨੂੰ ਦੁਵੱਲੇ ਵਫ਼ਦ, ਸਾਡੇ ਭਾਈਚਾਰਕ ਭਾਈਵਾਲਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਕੰਮ ਕਰਨ ਵਿਚ ਖ਼ੁਸ਼ੀ ਹੋ ਰਹੀ ਹੈ।’’         

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement