ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
Published : May 8, 2021, 12:27 pm IST
Updated : May 8, 2021, 12:30 pm IST
SHARE ARTICLE
Sukhchain Singh
Sukhchain Singh

ਤਕਰੀਬਨ 7 ਸਾਲ ਪਹਿਲਾਂ ਗਿਆ ਸੀ ਮਨੀਲਾ

ਮੁਹਾਲੀ: ਅੱਜ ਦੋ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾਣਾ ਚਾਹੁੰਦੇ ਹਨ ਤੇ ਮਾਪੇ ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

Death Death

ਅਜਿਹੀ ਹੀ ਖਬਰ ਮਨੀਲਾ ‘ਤੋਂ ਆਈ ਹੈ। ਜਿਥੇ ਨੌਜਵਾਨ ਸੁਖਚੈਨ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਗਿਆ ਤੇ ਅਚਾਨਕ ਉਸਦੀ ਉਥੇ ਮੌਤ ਹੋ ਗਈ। ਸੁਖਚੈਨ ਸਿੰਘ ਤਕਰੀਬਨ 7 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਮਨੀਲਾ ਗਿਆ ਸੀ।

Mysterious deathDeath

ਉਹ ਆਪਣੀ ਪਤਨੀ ਅਤੇ ਡੇਢ ਸਾਲਾ ਪੁੱਤਰ ਨਾਲ ਰਹਿ ਰਿਹਾ ਸੀ। ਨੌਜਵਾਨ ਪੰਜਾਬ ਦੇ ਬਰਨਾਲਾ ਅਧੀਨ ਪੈਂਦੇ ਕਸਬਾ ਮਹਿਲ ਕਲਾਂ ਰਹਿਣ ਵਾਲਾ ਸੀ । ਉਸ ਦੇ ਪਿਤਾ ਦਾ ਨਾਂ ਗੁਰਚਰਨ ਸਿੰਘ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਸਾਹ ਦੀ ਬੀਮਾਰੀ ਤੋਂ ਪੀੜਤ ਚਲਦਾ ਆ ਰਿਹਾ ਸੀ।

deathDeath

ਜਿਸ ਦੀ ਦਵਾਈ ਲੁਧਿਆਣਾ ਦੇ ਹਸਪਤਾਲ ਤੋਂ ਚੱਲ ਰਹੀ ਸੀ। ਲਾਕਡਾਊਨ ਹੋਣ ਕਾਰਨ ਉਸ ਨੂੰ ਮਨੀਲਾ ਤੋਂ ਇੰਡੀਆ ਆਉਣ ਦੀ ਇਜਾਜ਼ਤ ਨਹੀ ਦਿੱਤੀ ਗਈ। ਜਿੱਥੇ ਉਸ ਦੀ ਦਵਾਈ ਖ਼ਤਮ ਹੋਣ ਕਾਰਨ ਤਕਲੀਫ਼ ਜ਼ਿਆਦਾ ਵਧ ਗਈ ਤੇ ਉਸ ਦੀ ਬੀਤੀ ਰਾਤ ਮੌਤ ਹੋਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement