ਬ੍ਰਿਟਿਸ਼ ਫੌਜ ਦੀ ਸਿੱਖ ਕੈਪਟਨ ਹਰਪ੍ਰੀਤ ਚੰਦੀ South Pole Adventure ਦੇ ਲਈ ਹੋਈ ਰਵਾਨਾ
Published : Nov 8, 2021, 4:06 pm IST
Updated : Nov 8, 2021, 4:06 pm IST
SHARE ARTICLE
Harpreet Chandi
Harpreet Chandi

50 ਡਿਗਰੀ ਸੈਲਸੀਅਸ ਦੇ ਤਾਪਮਾਨ ਦਾ ਸਾਹਮਣਾ ਕਰਦੇ ਹੋਏ ਤੈਅ ਕਰੇਗੀ 700 ਮੀਲ ਦਾ ਸਫ਼ਰ

 

ਬ੍ਰਿਟਿਸ਼ ਫੌਜ ਦੀ 32 ਸਾਲਾ ਸਿੱਖ ਫੌਜੀ ਅਫਸਰ ਦੱਖਣੀ ਧਰੁਵ ਦੀ ਯਾਤਰਾ ਲਈ ਰਵਾਨਾ ਹੋ ਗਈ ਹੈ। ਉਹ ਇਸ ਸੋਲੋ ਐਡਵੈਂਚਰ 'ਤੇ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਹੈ। ਮੁਸ਼ਕਿਲ ਟ੍ਰੈਕ ਨੂੰ ਪੂਰਾ ਕਰਨ ਵਾਲੀ ਪਹਿਲੀ ਭਾਰਤੀ ਮੂਲ ਦੀ ਔਰਤ ਬਣਨ ਦੇ ਮਿਸ਼ਨ 'ਤੇ ਹੈ ਅਤੇ ਆਪਣਾ ਸਫਰ ਸ਼ੁਰੂ ਕਰਨ ਲਈ ਐਤਵਾਰ ਨੂੰ ਚਿਲੀ ਲਈ ਉਡਾਣ ਭਰ ਰਹੀ ਹੈ।

 

Harpreet ChandiHarpreet Chandi

 

ਕੈਪਟਨ ਹਰਪ੍ਰੀਤ ਚੰਦੀ ਜਿਨ੍ਹਾਂ ਨੂੰ ਪੋਲਰ ਪ੍ਰੀਤ Polar Preet ਵਜੋਂ ਜਾਣਿਆ ਜਾਂਦਾ ਹੈ। ਉਹ ਆਪਣੀ ਸਾਰੀ ਕਿੱਟ ਅਤੇ  pulk or sledge  ਆਪਣੇ ਨਾਲ ਲੈ ਕੇ ਜਾ ਰਹੀ ਹੈ। ਉਹ 50 ਡਿਗਰੀ ਸੈਲਸੀਅਸ ਦੇ ਤਾਪਮਾਨ ਅਤੇ 60 ਮੀਲ ਪ੍ਰਤੀ ਘੰਟਾ ਦੀ ਹਵਾ ਦੀ ਰਫਤਾਰ ਨਾਲ ਲੜਦੇ ਹੋਏ 700 ਮੀਲ ਦਾ ਸਫ਼ਰ ਤੈਅ ਕਰੇਗੀ। ਇਹ ਸਫਰ ਬਹੁਤ ਹੀ ਮੁਸ਼ਕਿਲਾਂ ਦੇ ਨਾਲ ਭਰਿਆ ਹੋਵੇਗਾ। ਜਿਸ ‘ਚ ਕੈਪਟਨ ਹਰਪ੍ਰੀਤ ਚੰਦੀ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।

 

Harpreet ChandiHarpreet Chandi

 

ਆਪਣੇ ਔਨਲਾਈਨ ਬਲਾਗ 'ਤੇ ਕੈਪਟਨ ਹਰਪ੍ਰੀਤ ਚੰਦੀ ਨੇ ਲਿਖਿਆ ਕਿ ਇਸ ਯਾਤਰਾ ਨੂੰ ਲਗਭਗ 45-47 ਦਿਨ ਲੱਗਣਗੇ। ਇਸ ਦੌਰਾਨ, ਉਹ ਆਪਣੇ ਰੋਜ਼ਾਨਾ ਵੌਇਸ ਬਲਾਗ ਦੀ ਪਾਲਣਾ ਕਰਨ ਲਈ ਲੋਕਾਂ ਲਈ ਇੱਕ ਲਾਈਵ ਟਰੈਕਿੰਗ ਨਕਸ਼ਾ ਅੱਪਲੋਡ ਕਰਨ ਦੀ ਯੋਜਨਾ ਬਣਾ ਰਹੀ ਹੈ। ਚੰਦੀ ਨੇ ਲਿਖਿਆ, 'ਮੈਂ ਇਸ ਯਾਤਰਾ 'ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹਾਂ, ਇਸ ਲਈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਯਾਤਰਾ ਦਾ ਆਨੰਦ ਮਾਣੋਗੇ।'

 

Harpreet ChandiHarpreet Chandi

ਕੈਪਟਨ ਚੰਦੀ ਉੱਤਰ ਪੂਰਬੀ ਇੰਗਲੈਂਡ ਵਿੱਚ ਬ੍ਰਿਟਿਸ਼ ਫੌਜ ਦੀ ਮੈਡੀਕਲ ਰੈਜੀਮੈਂਟ ਵਿੱਚ ਸੇਵਾ ਕਰਦੀ ਹੈ। ਉਨ੍ਹਾਂ ਦਾ ਕੰਮ ਫੌਜ ਵਿਚ ਭਰਤੀ ਹੋਣ ਵਾਲੇ ਡਾਕਟਰਾਂ ਨੂੰ ਸਿਖਲਾਈ ਦੇਣਾ ਹੈ। ਅੰਟਾਰਕਟਿਕਾ (ਦੱਖਣੀ ਧਰੁਵ) ਧਰਤੀ ਉੱਤੇ ਸਭ ਤੋਂ ਠੰਡਾ, ਸਭ ਤੋਂ ਉੱਚਾ, ਸਭ ਤੋਂ ਸੁੱਕਾ ਮਹਾਂਦੀਪ ਹੈ। ਉਥੇ ਕੋਈ ਵੀ ਪੱਕੇ ਤੌਰ 'ਤੇ ਨਹੀਂ ਰਹਿੰਦਾ। ਜਦੋਂ ਮੈਂ ਪਹਿਲੀ ਵਾਰ ਉੱਥੇ ਜਾਣ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ ਤਾਂ ਮੈਨੂੰ ਮਹਾਂਦੀਪ ਬਾਰੇ ਬਹੁਤਾ ਪਤਾ ਨਹੀਂ ਸੀ। ਇਸੇ ਗੱਲ ਨੇ ਮੈਨੂੰ ਉੱਥੇ ਜਾਣ ਲਈ ਪ੍ਰੇਰਿਤ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement