
IEP Report: ਤਿੰਨ ਨਵੇਂ ਦੇਸ਼ ਬਣ ਗਏ ਹੌਟਸਪੌਟ
IEP report suggests 2.8 billion people would have to live in dangerous places by 2050: ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ (ਆਈਈਪੀ) ਦੀ ਰਿਪੋਰਟ ਦੇ ਅਨੁਸਾਰ, 2050 ਤੱਕ 2.8 ਬਿਲੀਅਨ ਤੋਂ ਵੱਧ ਲੋਕ ਗੰਭੀਰ ਵਾਤਾਵਰਣਕ ਖ਼ਤਰੇ ਵਾਲੇ ਖੇਤਰਾਂ ਵਿੱਚ ਰਹਿਣ ਲਈ ਮਜਬੂਰ ਹੋਣਗੇ। ਹਾਲਾਂਕਿ, ਇਸ ਸਮੇਂ 1.8 ਬਿਲੀਅਨ ਲੋਕ ਗੰਭੀਰ ਵਾਤਾਵਰਣਿਕ ਖਤਰਿਆਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟ ਵਿਚ 221 ਦੇਸ਼ਾਂ ਅਤੇ ਸੁਤੰਤਰ ਪ੍ਰਦੇਸ਼ਾਂ ਨੂੰ 3,594 ਉਪ-ਰਾਸ਼ਟਰੀ ਖੇਤਰਾਂ ਵਿਚ ਵੰਡਿਆ ਗਿਆ ਹੈ, ਜਿੱਥੇ ਵਿਸ਼ਵ ਦੀ 99.99 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ। 221 ਦੇਸ਼ਾਂ ਅਤੇ ਸੁਤੰਤਰ ਪ੍ਰਦੇਸ਼ਾਂ ਵਿਚੋਂ, 66 ਨੂੰ -ਘੱਟੋ-ਘੱਟ ਇਕ ਗੰਭੀਰ ਵਾਤਾਵਰਣਕ ਖ਼ਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ: International Labor Organization Report: ਦੁਨੀਆ ਦੇ 163 ਦੇਸ਼ਾਂ ਵਿਚ ਭਾਰਤੀ ਲੋਕ ਛੇਵੇਂ ਸਭ ਤੋਂ ਵੱਧ ਹਨ ਮਿਹਨਤੀ
ਰਿਪੋਰਟ ਦੇ ਅਨੁਸਾਰ, ਗੰਭੀਰ ਵਾਤਾਵਰਣਕ ਖਤਰਿਆਂ ਅਤੇ ਘੱਟ ਸਮਾਜਿਕ ਲਚਕਤਾ ਤੋਂ ਪੀੜਤ ਦੇਸ਼ਾਂ ਦੀ ਗਿਣਤੀ ਪਿਛਲੇ ਸਾਲ ਤਿੰਨ ਤੋਂ ਵੱਧ ਕੇ 30 ਹੋ ਗਈ ਹੈ। ਤਿੰਨ ਨਵੇਂ ਦੇਸ਼ ਹੌਟਸਪੌਟ ਵਜੋਂ ਸਾਹਮਣੇ ਆਏ ਹਨ, ਇਨ੍ਹਾਂ ਵਿੱਚ ਨਾਈਜਰ, ਇਥੋਪੀਆ ਅਤੇ ਮਿਆਂਮਾਰ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਦੀ ਹੋਂਦ ਖ਼ਤਰੇ ਵਿੱਚ ਹੈ।
ਦੱਖਣੀ ਏਸ਼ੀਆ ਉਹ ਖੇਤਰ ਹੈ ਜਿੱਥੇ ਤੀਸਰੇ ਸਭ ਤੋਂ ਵੱਧ ਲੋਕ ਭੋਜਨ ਦੀ ਅਸੁਰੱਖਿਆ ਵਿੱਚ ਰਹਿੰਦੇ ਹਨ। ਖੇਤਰ ਦੇ 175 ਮਿਲੀਅਨ ਲੋਕ ਉੱਚ ਭੋਜਨ ਅਸੁਰੱਖਿਆ ਵਾਲੇ ਉਪ-ਰਾਸ਼ਟਰੀ ਖੇਤਰਾਂ ਵਿੱਚ ਰਹਿੰਦੇ ਹਨ। 2050 ਤੱਕ, ਇਹਨਾਂ ਖੇਤਰਾਂ ਵਿੱਚ ਭੋਜਨ ਅਤੇ ਅਸੁਰੱਖਿਅਤ ਲੋਕਾਂ ਦੀ ਗਿਣਤੀ 212 ਮਿਲੀਅਨ ਤੱਕ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: Stubble Burning News: ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਮਿਲੇਗੀ ਸਰਕਾਰੀ ਸਕੀਮ ਤੇ ਕਰਜ਼ਾ, ਜਾਣੋ ਕਿਉਂ
ਭਾਰਤ ਵਿੱਚ ਭੋਜਨ ਦੀ ਅਸੁਰੱਖਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਰਾਜ ਉੱਤਰ ਪ੍ਰਦੇਸ਼ (ਪੂਰਬੀ ਅਤੇ ਦੱਖਣ ਪੂਰਬੀ ਦੇ ਹਿੱਸੇ), ਬਿਹਾਰ, ਝਾਰਖੰਡ, ਉੜੀਸਾ, ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਮਹਾਰਾਸ਼ਟਰ ਦੇ ਕੁਝ ਹਿੱਸੇ ਅਤੇ ਪੱਛਮੀ ਭਾਰਤ ਦੇ ਕੁਝ ਹਿੱਸੇ ਹਨ। ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੀ ਵੱਡੀ ਆਬਾਦੀ ਭੋਜਨ ਦੀ ਅਸੁਰੱਖਿਆ ਨਾਲ ਜੂਝ ਰਹੀ ਹੈ।
20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 9 ਭਾਰਤ ਵਿਚ ਅਤੇ ਸੱਤ ਚੀਨ ਵਿੱਚ ਹਨ। ਚੀਨ ਦਾ ਸ਼ਹਿਰੀਕਰਨ 1960 ਵਿੱਚ 16.2 ਫੀਸਦੀ ਤੋਂ ਵਧ ਕੇ 2020 ਵਿੱਚ 61 ਫੀਸਦੀ ਹੋ ਗਿਆ ਹੈ। ਇਸ ਅੰਨ੍ਹੇਵਾਹ ਸ਼ਹਿਰੀਕਰਨ ਨੇ ਵਾਤਾਵਰਣ ਦੇ ਸੰਤੁਲਨ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਪਾਣੀ ਨਾਲ ਸਬੰਧਤ ਖਤਰੇ ਸਭ ਤੋਂ ਵੱਡੇ ਵਾਤਾਵਰਣਕ ਖਤਰਿਆਂ ਵਿੱਚੋਂ ਇੱਕ ਹਨ ਜਿਸ ਦਾ ਸੰਸਾਰ ਇਸ ਸਮੇਂ ਸਾਹਮਣਾ ਕਰ ਰਿਹਾ ਹੈ। ਵਿਸ਼ਵ ਪੱਧਰ 'ਤੇ ਦੋ ਅਰਬ ਲੋਕ ਅਜਿਹੇ ਖੇਤਰਾਂ ਵਿੱਚ ਰਹਿੰਦੇ ਹਨ ਜਿਨ੍ਹਾਂ ਤੱਕ ਪੀਣ ਵਾਲੇ ਸਾਫ਼ ਪਾਣੀ ਦੀ ਪਹੁੰਚ ਨਹੀਂ ਹੈ। ਸਭ ਤੋਂ ਵੱਧ ਤਣਾਅ ਵਾਲੇ ਖੇਤਰ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਹਨ, ਜਿਥੇ 83% ਆਬਾਦੀ ਬਹੁਤ ਜ਼ਿਆਦਾ ਪਾਣੀ ਦੇ ਤਣਾਅ ਦੇ ਸੰਪਰਕ ਵਿਚ ਹੈ।