
ਹਰੀ ਸਿੰਘ ਨਲੂਆ ਦਾ ਬੁੱਤ ਹਟਾਉਣ ਦਾ ਚੁੱਕਿਆ ਮੁੱਦਾ
ਕਰਤਾਰਪੁਰ ਲਾਂਘੇ ਦੀ ਫੀਸ ਅੱਧੀ ਕਰਨ ਦੀ ਵੀ ਕੀਤੀ ਮੰਗ
ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਆਪਣੇ ਮੈਂਬਰਾਂ ਸਮੇਤ ਪਾਕਿਸਤਾਨ ਅੰਬੈਸੀ ਨਾਲ ਮੁਲਾਕਾਤ ਕੀਤੀ।
meeting
ਇਸ ਮੀਟਿੰਗ ਵਿੱਚ ਦਿੱਲੀ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰੀ ਸਿੰਘ ਨਲੂਆ ਦਾ ਬੁੱਤ ਹਟਾਉਣ ਦਾ ਵਿਰੋਧ ਕਰਦਿਆਂ ਮੰਗ ਕੀਤੀ ਗਈ ਕਿ ਬੁੱਤ ਜਲਦੀ ਤੋਂ ਜਲਦੀ ਦੁਬਾਰਾ ਲਗਾਇਆ ਜਾਵੇ।
meeting
ਇਸ ਤੋਂ ਇਲਾਵਾ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਹੈ ਕਿ ਕਰਤਾਰਪੁਰ ਲਾਂਘੇ ਦੀ ਫੀਸ ਵੀ ਅੱਧੀ ਕੀਤੀ ਜਾਵੇ। ਇਸ ਮੀਟਿੰਗ ਵਿਚ ਵਿਚਾਰੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਪਾਕਿਸਤਾਨੀ ਦੂਤਾਵਾਸ ਤੋਂ ਹਾਂ-ਪੱਖੀ ਭਰੋਸਾ ਮਿਲਿਆ ਹੈ।