
ਡੇਢ ਸਾਲ ਪਹਿਲਾ ਪੜ੍ਹਾਈ ਕਰਨ ਲਈ ਆਇਆ ਸੀ ਕੈਨੇਡਾ
ਬਰਨਾਲਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਦੇ ਇਕ ਨੌਜਵਾਨ ਦਾ ਕੈਨੈਡਾ ਵਿੱਚ ਇੱਕ ਰਿਸ਼ਤੇਦਾਰ ਵੱਲੋਂ ਆਪਣੇ ਘਰੇਲੂ ਝਗੜੇ 'ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਐਡਮਿੰਟਨ ਦੀ ਸ਼ੇਰਵੁੱਡ ਪਾਰਕ ਵਿਖੇ ਲੰਘੇ ਸ਼ੁੱਕਰਵਾਰ ਹੋਏ ਗੋਲੀਕਾਂਡ ਵਿੱਚ ਪੰਜਾਬ ਦੇ ਬਰਨਾਲਾ ਜਿਲ੍ਹੇ ਦੇ ਪਿੰਡ ਭੱਠਲਾ ਦਾ ਮੁੱਛਫੁੱਟ ਨੌਜਵਾਨ ਹਰਮਨਜੋਤ ਸਿੰਘ ਭੱਠਲ ਸ਼ਿਕਾਰ ਬਣਿਆ ਹੈ।
Harmanjot Singh
ਜਿੱਥੇ ਇੱਕ ਪੰਜਾਬੀ ਜੋੜੇ ਦੀਆਂ ਘਰੇਲੂ ਲੜਾਈਆਂ ਦਾ ਖਮਿਆਜਾ ਇਸ ਨੌਜਵਾਨ ਨੂੰ ਭੁਗਤਨਾ ਪਿਆ ਹੈ। ਐਡਮਿੰਟਨ ਦੇ ਗਮਦੂਰ ਬਰਾੜ ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲ ਰਿਹਾ ਸੀ ਤੇ ਇਸੇ ਸਿਲਸਿਲੇ ਵਿੱਚ ਲੰਘੇ ਸ਼ੁੱਕਰਵਾਰ ਨੂੰ ਗਮਦੂਰ ਬਰਾੜ ਦੀ ਪਤਨੀ ਨੇ ਆਪਣੇ ਰਿਸ਼ਤੇਦਾਰ ਹਰਮਨਜੋਤ ਸਿੰਘ ਨੂੰ ਕਾਲ ਕਰਕੇ ਮੱਦਦ ਲਈ ਬੁਲਾਇਆ।
Death
ਪਰ ਬਾਅਦ ਵਿੱਚ ਗਮਦੂਰ ਬਰਾੜ ਵੱਲੋ ਪੁਲਿਸ ਮੁਤਾਬਕ ਕੀਤੀ ਗਈ ਗੋਲੀਬਾਰੀ ਵਿੱਚ ਹਰਮਨਜੋਤ ਸਿੰਘ ਦੀ ਮੌਤ ਹੋ ਗਈ ਹੈ ਤੇ ਗਮਦੂਰ ਬਰਾੜ ਦੀ ਪਤਨੀ ਗੰਭੀਰ ਰੂਪ ਵਿੱਚ ਜਖਮੀ ਹੋਈ ਹੈ। ਹਰਮਨਜੋਤ ਸਿੰਘ ਭੱਠਲ ਡੇਢ ਸਾਲ ਪਹਿਲਾ ਪੜ੍ਹਾਈ ਕਰਨ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਸੁਪਨੇ ਲੈ ਕੇ ਕੈਨੇਡਾ ਆਇਆ ਸੀ
death
ਅਤੇ ਪਰਿਵਾਰ ਵੱਲੋ ਪੁੱਤ ਨੂੰ ਇੱਕ ਬੇਹਤਰ ਜਿੰਦਗੀ ਜਿਉਣ ਲਈ ਕੈਨੇਡਾ ਭੇਜਿਆ ਗਿਆ ਸੀ। ਸ਼ੱਕੀ ਦੋਸ਼ੀ ਗਮਦੂਰ ਬਰਾੜ ਪੁਲਿਸ ਵੱਲੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਘਟਨਾ ਨਾਲ ਪੂਰੇ ਪਿੰਡ ਭੱਠਲਾਂ ਸਮੇਤ ਇਲਾਕੇ ਵਿੱਚ ਸੋਗ ਦੀ ਲਹਿਰ ਹੈ