Japman Sidhu: ਪੰਜਾਬੀ ਮੂਲ ਦਾ ਜਪਮਨ ਸਿੱਧੂ ਨਿਊਜ਼ੀਲੈਂਡ ਫ਼ੌਜ ’ਚ ਹੋਇਆ ਭਰਤੀ, ਵਧਾਇਆ ਦਸਤਾਰ ਦਾ ਮਾਣ
Published : Jun 9, 2024, 9:03 am IST
Updated : Jun 9, 2024, 9:03 am IST
SHARE ARTICLE
Japman sidhu
Japman sidhu

ਸਿਖਲਾਈ ਦੌਰਾਨ 36 ਘੰਟੇ ਭੁੱਖੇ ਰਹਿ ਕੇ ਪੂਰਾ ਕੀਤਾ ਸੁਪਨਾ

Japman Sidhu: ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਭਾਰਤੀ ਖ਼ਾਸ ਕਰ ਪੰਜਾਬੀ ਭਾਈਚਾਰੇ ਨੂੰ ਇਸ ਗੱਲ ਦੀ ਅਤਿਅੰਤ ਖ਼ੁਸ਼ੀ ਹੋਵੇਗੀ ਕਿ ਇਥੇ ਜਨਮੀ ਪੰਜਾਬੀਆਂ ਦੀ ਪੀੜ੍ਹੀ ਦੇਸ਼ ਦੇ ਵਕਾਰੀ ਵਿਭਾਗਾਂ ਵਿਚ ਅਪਣੀ ਕਾਬਲੀਅਤ ਅਤੇ ਕੁੱਝ ਕਰਨ ਦੇ ਜਜ਼ਬੇ ਨਾਲ ਅੱਗੇ ਵਧ ਰਹੀ ਹੈ ਜਿਸ ਨੂੰ ਕੌਮਾਂਤਰੀ ਪੱਧਰ ਉਤੇ ਪਹਿਚਾਣ ਵੀ ਮਿਲਦੀ ਹੈ। ਸਿੱਖੀ ਸਰੂਪ ਵਿਚ ਹੁੰਦਿਆਂ ਜੇਕਰ ਕੋਈ ਅੱਗੇ ਨਿਕਲਦਾ ਹੈ ਤਾਂ ਇਹ ਅਪਣੇ ਵਿਰਸੇ ਵਿਚ ਰਹਿ ਕੇ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਦੀ ਉਦਾਹਰਣ ਹੋ ਨਿਬੜਦਾ ਹੈ।

ਅਜਿਹੀ ਹੀ ਉਦਾਹਰਣ ਇਥੇ ਦੇ ਜੰਮਪਲ ਪੰਜਾਬੀ ਮੂਲ ਦੇ ਨੌਜਵਾਨ 18 ਸਾਲਾ ਜਪਮਨ ਸਿੰਘ ਸਿੱਧੂ ਨੇ ਪੇਸ਼ ਕੀਤੀ ਹੈ। ਅਪਣੇ ਭਾਈਚਾਰੇ ਵਿਚੋਂ ਸ਼ਾਇਦ ਇਹ ਸੱਭ ਤੋਂ ਘੱਟ ਉਮਰ ਦਾ ਸਿੱਖ ਬੱਚਾ ਹੋਵੇਗਾ ਜਿਸ ਨੇ ਨਿਊਜ਼ੀਲੈਂਡ ਫ਼ੌਜ ਵਿਚ ਸਿਖਲਾਈ ਲੈ ਕੇ ਬੀਤੇ ਦਿਨ ਪਾਸਿੰਗ ਪਰੇਡ ਵਿਚ ਸਥਾਨਕ ਅਤੇ ਭਾਈਚਾਰੇ ਦਾ ਧਿਆਨ ਖਿੱਚਿਆ। 

ਸੁੰਦਰ ਦਸਤਾਰ ਉਤੇ ਆਰਮੀ ਦਾ ਲੋਗੋ ਵਖਰੀ ਚਮਕ ਬਿਖੇਰ ਰਿਹਾ ਸੀ ਤੇ ਵਖਰੀ ਪਹਿਚਾਣ ਪ੍ਰਗਟ ਕਰਦਿਆਂ ਦਸਤਾਰ ਦਾ ਮਾਣ ਹੋਰ ਦੁਗਣਾ ਕਰ ਰਿਹਾ ਸੀ। ਉਸ ਦੀ 4 ਮਹੀਨੇ ਦੀ ਸਖ਼ਤ ਸਿਖਲਾਈ ਦਾ ਹੀ ਹਿੱਸਾ ਸੀ ਕਿ ਉਸ ਨੇ 36 ਘੰਟੇ ਦਾ ਫਾਕਾ ਕੱਟ ਕੇ ਅਪਣਾ ਕੋਰਸ ਪੂਰਾ ਕੀਤਾ ਅਤੇ ਅਪਣੇ ਸੁਪਨਿਆਂ ਨੂੰ ਸਫ਼ਲਤਾ ਦੀ ਭਰਪੂਰ ਖ਼ੁਰਾਕ ਨਾਲ ਰਜਾ ਲਿਆ।

ਮਾਪਿਆਂ ਸ. ਜਗਜੀਤ ਸਿੰਘ ਸਿੱਧੂ ਅਤੇ ਮਾਤਾ ਰਮਨਪ੍ਰੀਤ ਕੌਰ ਦੇ ਜਿਗਰ ਦਾ ਟੁਕੜਾ ਜਪਮਨ ਸਿੰਘ ਨਿਊਜ਼ੀਲੈਂਡ ਵਿਖੇ ਹੀ ਜਨਮਿਆ ਹੈ। ਇਸ ਨੇ ਅਪਣੀ ਮੁਢਲੀ ਅਤੇ ਉਚ ਸਕੂਲ ਦੀ ਪੜ੍ਹਾਈ ‘ਓਰਮਿਸਟਨ ਜੂਨੀਅਰ’ ਅਤੇ ‘ਓਰਮਿਸਟਨ ਸੀਨੀਅਰ ਕਾਲਜ’ ਤੋਂ ਪੂਰੀ ਕੀਤੀ। ਫ਼ੌਜ ਵਿਚ ਸ਼ਾਮਲ ਹੋਣਾ, ਸੋਹਣੀ ਵਰਦੀ ਵਿਚ ਅਤੇ ਸਿਰ ਉਤੇ ਦਸਤਾਰ ਸਜਾ ਕੇ ਉਪਰ ਆਰਮੀ ਲੋਗੋ ਲਗਾਉਣਾ ਉਸ ਲਈ ਰੂਹ ਦੀ ਖ਼ੁਰਾਕ ਵਰਗਾ ਸੀ। ਇਸ ਬੱਚੇ ਦੀ ਇਸ ਪ੍ਰਾਪਤੀ ਉਤੇ ਉਸ ਦੇ ਮਾਪੇ, ਉਸ ਦੀ ਭੈਣ ਪ੍ਰਭਲੀਨ ਕੌਰ ਸਮੇਤ ਸਮੁੱਚਾ ਪ੍ਰਵਾਰ ਖ਼ੁਸ਼ ਹੈ ਅਤੇ ਉਸ ਦੇ ਉਜਵਲ ਭਵਿੱਖ ਲਈ ਕਾਮਨਾ ਕਰਦਾ ਹੈ। ਸਮੁੱਚੇ ਭਾਰਤੀ ਭਾਈਚਾਰੇ ਵਲੋਂ ਜਪਮਨ ਸਿੰਘ ਸਿੱਧੂ ਅਤੇ ਪੂਰੇ ਪ੍ਰਵਾਰ ਨੂੰ ਬਹੁਤ-ਬਹੁਤ ਵਧਾਈਆਂ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement