ਆਮ ਪਰਵਾਰ ਨਾਲ ਸਬੰਧਤ ਹਨ ਜਗਜੋਤ, ਪਿਤਾ ਕਰਦੇ ਹਨ ਰਿਪੇਅਰ ਦਾ ਕੰਮ
Jagjot Singh Sodhi Joins the Canadian Army as a Second Lieutenant Latest News in Punjabi ਗੁਰੂ ਹਰ ਸਹਾਏ : ਪੰਜਾਬੀ ਜਿਥੇ ਵੀ ਗਏ, ਉਨ੍ਹਾਂ ਨੇ ਅਪਣੀ ਮਿਹਨਤ ਮੁਸ਼ੱਕਤ ਨਾਲ ਹਰ ਬੁਲੰਦੀ ਨੂੰ ਛੂਹਿਆ ਹੈ। ਇਸੇ ਤਰ੍ਹਾਂ ਹੀ ਫਿਰੋਜ਼ਪੁਰ ਵਿਚ ਗੁਰੂ ਹਰ ਸਹਾਏ ਦੇ ਆਮ ਪਰਿਵਾਰ ਸੁਖਚੈਨ ਸਿੰਘ ਸੋਢੀ ਏ. ਸੀ. ਰਿਪੇਅਰ ਕਰਨ ਵਾਲੇ ਦੇ ਬੇਟੇ ਜਗਜੋਤ ਸਿੰਘ ਸੋਢੀ ਗੁਰੂ ਹਰ ਸਹਾਏ ਨੇ ਕੈਨੇਡੀਅਨ ਆਰਮੀ ਵਿਚ ਬਤੌਰ ਦੂਜੇ ਲੈਫ਼ਟੀਨੈਂਟ ਵਜੋਂ ਸ਼ਾਮਲ ਹੋਏ ਹਨ।
ਕੈਨੇਡਾ ਵਿਚ ਇੰਨੀ ਵੱਡੀ ਪੋਸਟ ਮਿਲਣਾ ਗੁਰੂ ਹਰ ਸਹਾਏ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ। ਜਗਜੋਤ ਸਿੰਘ ਦੇ ਚਾਚੇ ਰਚਿਤ ਸੋਢੀ ਨੇ ਦਸਿਆ ਕਿ ਜਗਜੋਤ ਉਥੋਂ ਦਾ ਪੱਕਾ ਨਾਗਰਿਕ ਹੈ ਜੋ ਕਿ ਅਪਣੇ ਪਰਵਾਰ ਨਾਲ ਪਿਛਲੇ 5 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਿਹਾ ਹੈ। ਕੈਨੇਡੀਅਨ ਆਰਮੀ ਵਿਚ ਸਫ਼ਲਤਾ ਹਾਸਲ ਕਰਨ ਉਤੇ ਪਰਵਾਰ ਨੂੰ ਚੁਫੇਰਿਓਂ ਵਧਾਈਆਂ ਮਿਲ ਰਹੀਆਂ ਹਨ।
(For more news apart from Jagjot Singh Sodhi Joins the Canadian Army as a Second Lieutenant Latest News in Punjabi stay tuned to Rozana Spokesman.)
