
ਰੋਪੜ ਦੇ ਪਿੰਡ ਸਾਲਾਪੁਰ ਨਾਲ ਸਬੰਧਤ ਸੀ ਕੁਲਵਿੰਦਰ ਸਿੰਘ
Punjabi Died in Italy: ਜ਼ਿਲ੍ਹਾ ਰੋਪੜ ਦੇ ਪਿੰਡ ਸਾਲਾਪੁਰ ਨਾਲ ਸਬੰਧਤ ਵਿਅਕਤੀ ਦੀ ਇਟਲੀ ਵਿਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ 44 ਸਾਲਾ ਨੌਜਵਾਨ ਕੁਲਵਿੰਦਰ ਸਿੰਘ ਜੈਜੀ ਸਾਲ 2007 ਵਿਚ ਚੰਗੇ ਭਵਿੱਖ ਲਈ ਇਟਲੀ ਗਿਆ ਸੀ, 2 ਸਾਲ ਕੰਮ ਕਰਨ ਤੋਂ ਬਾਅਦ ਉਹ ਅਚਾਨਕ ਬਿਮਾਰ ਹੋ ਗਿਆ।
ਡਾਕਟਰੀ ਜਾਂਚ ਉਪਰੰਤ ਪਤਾ ਲੱਗਿਆ ਕਿ ਕੁਲਵਿੰਦਰ ਸਿੰਘ ਦੇ ਗੁਰਦੇ ਘੱਟ ਕੰਮ ਕਰਦੇ ਹਨ ਤੇ ਹੌਲੀ-ਹੌਲੀ ਉਸ ਦੇ ਗੁਰਦਿਆਂ ਨੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿਤਾ। ਉਸ ਨੂੰ ਹਫ਼ਤੇ ਵਿਚ 2-3 ਵਾਰ ਹਸਪਤਾਲ ਜਾਣਾ ਪੈਂਦਾ ਸੀ ਪਰ ਨਵਾਂ ਸਾਲ 2024 ਚੜ੍ਹਦਿਆਂ ਹੀ ਉਸ ਦੀ ਸਿਹਤ ਜ਼ਿਆਦਾ ਵਿਗੜਨ ਕਾਰਨ ਮੌਤ ਹੋ ਗਈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਸਿਆ ਜਾ ਰਿਹਾ ਹੈ ਕਿ ਕੁਲਵਿੰਦਰ ਸਿੰਘ ਦੇ ਮਾਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਹੈ ਜਦਕਿ ਉਸ ਦੇ ਪਿਤਾ ਉਸ ਨੂੰ ਬਚਪਨ ਵਿਚ ਹੀ ਛੱਡ ਗਏ ਸਨ। ਕੁਲਵਿੰਦਰ ਸਿੰਘ ਇਟਲੀ ਵਿਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੇ ਮਿੰਨੀ ਪੰਜਾਬ ਇਲਾਕੇ ਬੋਰਗੋ ਹਰਮਾਦਾ ਵਿਖੇ ਰਹਿ ਰਿਹਾ ਸੀ।
(For more Punjabi news apart from Punjabi Man Died in Italy, stay tuned to Rozana Spokesman)