Massive vehicle pileup: ਕੈਲੀਫੋਰਨੀਆ 'ਚ 35 ਗੱਡੀਆਂ ਦੀ ਆਪਸ 'ਚ ਟੱਕਰ; 2 ਲੋਕਾਂ ਦੀ ਮੌਤ ਅਤੇ 9 ਜ਼ਖਮੀ
Published : Jan 8, 2024, 10:19 am IST
Updated : Jan 8, 2024, 10:19 am IST
SHARE ARTICLE
Massive vehicle pileup on California highway leaves 2 dead, 9 injured
Massive vehicle pileup on California highway leaves 2 dead, 9 injured

ਧੁੰਦ ਕਾਰਨ ਵਾਪਰਿਆ ਹਾਦਸਾ

Massive vehicle pileup: ਅਮਰੀਕਾ ਦੇ ਕੈਲੀਫੋਰਨੀਆ ਵਿਚ 35 ਵਾਹਨਾਂ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ ਵਿਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਐਤਵਾਰ ਸਵੇਰ ਤਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।

ਸਥਾਨਕ ਕੇਜੀਈਟੀ ਨਿਊਜ਼ ਚੈਨਲ ਦੇ ਅਨੁਸਾਰ, ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿਚ, ਬੇਕਰਸਫੀਲਡ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ  ਅਤੇ ਫਿਰ ਘੋਸ਼ਣਾ ਕੀਤੀ ਗਈ ਕਿ "ਹਫੜਾ-ਦਫੜੀ ਵਾਲੇ" ਹਾਲਾਤ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਦਸੇ 'ਚ 35 ਵਾਹਨ ਸ਼ਾਮਲ ਸਨ, ਜਿਨ੍ਹਾਂ 'ਚ 17 ਯਾਤਰੀ ਵਾਹਨ ਅਤੇ 18 ਵੱਡੀਆਂ ਗੱਡੀਆਂ ਸਨ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ (ਕੈਲਟ੍ਰਾਂਸ) ਨੇ ਕਿਹਾ ਕਿ ਇਹ ਹਾਦਸਾ ਧੁੰਦ ਦੇ ਹਾਲਾਤਾਂ ਦੌਰਾਨ ਵਾਪਰਿਆ ਅਤੇ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੋਂ ਘੱਟ ਸੀ। ਕੈਲਟ੍ਰਾਂਸ ਅਨੁਸਾਰ, ਜਾਂਚ ਅਤੇ ਸਫਾਈ ਕਾਰਨ ਐਤਵਾਰ ਸਵੇਰੇ 11 ਵਜੇ ਦੇ ਆਸਪਾਸ ਖੇਤਰ ਵਿਚ ਦੱਖਣੀ ਪਾਸੇ ਦੀਆਂ I-5 ਲੇਨਾਂ ਨੂੰ ਬੰਦ ਕਰ ਦਿਤਾ ਗਿਆ।

ਹਾਦਸੇ ਵਿਚ ਸ਼ਾਮਲ ਡਰਾਈਵਰ ਯੇਸੇਨੀਆ ਕਰੂਜ਼ ਨੇ ਸਥਾਨਕ ਕੇਬੀਏਕੇ ਨਿਊਜ਼ ਚੈਨਲ ਨੂੰ ਦਸਿਆ ਕਿ ਉਹ ਅਪਣੇ ਜੀਪੀਐਸ 'ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰੁਕ ਗਈ। ਦੋ ਮਿੰਟ ਬਾਅਦ ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਉਦੋਂ ਹੀ ਸੱਭ ਕੁਝ ਤੇਜ਼ੀ ਨਾਲ ਵਾਪਰਿਆ।

(For more Punjabi news apart from Massive vehicle pileup on California highway leaves 2 dead, 9 injured, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement