ਸਿੱਖਾਂ ਦਾ ਵਧਿਆ ਮਾਣ, ਸਕਾਟਲੈਂਡ 'ਚ ਪਹਿਲੀ ਸਿੱਖ ਮਹਿਲਾ ਬਣੀ ਐੱਮਪੀ 
Published : May 10, 2021, 1:00 pm IST
Updated : May 10, 2021, 1:02 pm IST
SHARE ARTICLE
 Pam Gosal
Pam Gosal

ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ।

ਗਲਾਸਗੋ - ਸਕਾਟਲੈਂਡ ਵਿੱਚ ਸਕਾਟਿਸ਼ ਪਾਰਲੀਮੈਂਟ ਚੋਣਾਂ ਕਰ ਕੇ ਹਲਚਲ ਮਚੀ ਹੋਈ ਹੈ। ਇਹਨਾਂ ਚੋਣਾਂ ਵਿਚ ਸਿੱਖ ਭਾਈਚਾਰੇ ਸਿਰ ਤਾਜ਼ ਸਜਿਆ ਹੈ। ਦਰਅਸਲ ਕੰਜਰਵੇਟਿਵ ਪਾਰਟੀ ਦੀ ਉਮੀਦਵਾਰ ਪੈਮ ਗੋਸਲ ਦੀ ਇਹਨਾਂ ਚੋਣਾਂ ਵਿਚ ਜਿੱਤ ਹੋਈ ਹੈ ਜਿਸ ਕਰ ਕੇ ਸਿੱਖ ਭਾਈਚਾਰੇ ਦਾ ਨਾਮ ਇਕ ਵਾਰ ਫਿਰ ਉੱਚਾ ਹੋ ਗਿਆ ਹੈ।

 

 

ਪੈਮ ਗੋਸਲ ਵੱਲੋਂ ਕਲਾਈਡਬੈਂਕ ਐਂਡ ਮਿਲਗਵੀ ਇਲਾਕੇ ਤੋਂ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਸਕਾਟਲੈਂਡ ਵਿਚ ਹੁਣ ਤੱਕ ਦੀ ਪਹਿਲੀ ਸਿੱਖ ਔਰਤ ਵਜੋਂ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾਉਣ ਵਿਚ ਸਫ਼ਲ ਹੋਈ ਹੈ ਜਿਸ ਨੇ ਸਕਾਟਿਸ਼ ਪਾਰਲੀਮੈਂਟ ਮੈਂਬਰ ਬਣਨ ਦਾ ਮਾਣ ਹਾਸਲ ਕੀਤਾ ਹੈ। ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ।

 

 

ਉਸ ਨੇ ਰਾਜਨੀਤੀ ਦੀ ਦੁਨੀਆਂ ਵਿਚ ਆਪਣਾ ਪਹਿਲਾ ਕਦਮ ਉਸ ਸਮੇਂ ਰੱਖਿਆ ਜਦੋਂ ਉਹ ਸਕਾਟਿਸ਼ ਕੰਜਰਵੇਟਿਵ ਅਤੇ ਯੂਨੀਅਨਿਸਟ ਪਾਰਟੀ ਲਈ 2019 ਦੀਆਂ ਆਮ ਚੋਣਾਂ ਵਿਚ ਈਸਟ ਡਨਬਰਟਨਸ਼ਾਇਰ ਲਈ ਸੰਸਦ ਉਮੀਦਵਾਰ ਵਜੋਂ ਖੜ੍ਹੀ ਹੋਈ ਸੀ। ਪੈਮ ਨੇ ਸਕਾਟਲੈਂਡ ਅਤੇ ਇੰਗਲੈਂਡ ਦੋਵਾਂ ਵਿੱਚ ਆਰਥਿਕ ਵਿਕਾਸ, ਅੰਦਰੂਨੀ ਨਿਵੇਸ਼, ਕਾਰੋਬਾਰ, ਸੱਭਿਆਚਾਰਕ, ਕਾਨੂੰਨੀ ਅਤੇ ਨਿਯਮਤ ਨੀਤੀਆਂ 'ਤੇ ਕੰਮ ਕਰਦਿਆਂ ਜਨਤਕ, ਨਿੱਜੀ ਅਤੇ ਸਵੈਇੱਛੁਕ ਖੇਤਰਾਂ ਵਿੱਚ ਤੀਹ ਸਾਲਾਂ ਦੌਰਾਨ ਗਿਆਨ ਅਤੇ ਤਜਰਬਾ ਇਕੱਠਾ ਕੀਤਾ ਹੈ।

ਪੈਮ ਦਾ ਕੰਮ ਕਾਰੋਬਾਰਾਂ ਦਾ ਸਮਰਥਨ ਕਰਨ ਅਤੇ ਮਹੱਤਵਪੂਰਨ ਅੰਦਰੂਨੀ ਨਿਵੇਸ਼ ਪ੍ਰੋਜੈਕਟਾਂ ਦਾ ਖੇਤਰ ਰਿਹਾ ਹੈ। ਪੈਮ ਨੇ ਉਪਭੋਗਤਾ ਕਾਨੂੰਨ ਵਿਚ ਬੀ ਏ, ਐੱਮ ਬੀ ਏ ਅਤੇ ਇਸ ਸਮੇਂ ਉਹ ਪੀ ਐੱਚ ਡੀ ਕਰ ਰਹੀ ਹੈ। ਔਰਤਾਂ ਦਾ ਸਮਰਥਨ ਕਰਨ ਲਈ ਪੈਮ ਹਮੇਸ਼ਾ ਅੱਗੇ ਰਹੀ ਹੈ ਅਤੇ ਉਸ ਨੂੰ 2015 ਵਿਚ ਮਹਿਲਾ ਲੀਡਰ ਬਿਜ਼ਨਸ ਅਵਾਰਡ ਅਤੇ 2018 ਵਿਚ ਪਬਲਿਕ ਸਰਵਿਸ ਅਵਾਰਡ ਵੀ ਮਿਲਿਆ ਹੈ।

Pam Gosal Pam Gosal

ਪੈਮ ਸਕਾਟਲੈਂਡ ਦੇ ਕੰਜਰਵੇਟਿਵ ਮਹਿਲਾ ਸੰਗਠਨ (ਸੀ ਡਬਲਯੂ ਓ) ਦੀ ਡਿਪਟੀ ਚੇਅਰ ਪਰਸਨ ਹੈ ਜੋ ਕੰਜਰਵੇਟਿਵ ਪੁਰਸ਼ਾਂ ਅਤੇ ਔਰਤਾਂ ਦਾ ਇੱਕ ਰਾਸ਼ਟਰੀ ਸਮੂਹ ਹੈ ਅਤੇ ਉਹ ਔਰਤਾਂ ਨੂੰ ਪਾਰਟੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਤ, ਸਹਾਇਤਾ ਕਰਨ ਵਿਚ ਸਰਗਰਮੀ ਨਾਲ ਕੰਮ ਕਰ ਰਹੀ ਹੈ।
ਉਹ ਕੰਜ਼ਰਵੇਟਿਵ ਫ੍ਰੈਂਡਜ਼ ਆਫ਼ ਇੰਡੀਆ ਸਕਾਟਲੈਂਡ ਦੀ ਡਾਇਰੈਕਟਰ ਵੀ ਹੈ।

ਇਹ ਸੰਗਠਨ ਸਕਾਟਲੈਂਡ ਵਿਚ ਕੰਜਰਵੇਟਿਵ ਪਾਰਟੀ ਅਤੇ ਬ੍ਰਿਟਿਸ਼ ਇੰਡੀਅਨ ਕਮਿਊਨਿਟੀ ਵਿਚਾਲੇ ਮਜ਼ਬੂਤ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਮ ਨੂੰ ਪੱਕਾ ਵਿਸ਼ਵਾਸ ਹੈ ਕਿ ਉਹ ਬ੍ਰਿਟਿਸ਼, ਸਕਾਟਿਸ਼ ਅਤੇ ਬੀ ਏ ਐਮ ਔਰਤਾਂ ਲਈ ਸਕਾਟਲੈਂਡ ਦੇ ਕੰਜਰਵੇਟਿਵ ਅਤੇ ਯੂਨੀਅਨਿਸਟ ਐਡਵੋਕੇਟ ਵਜੋਂ ਆਪਣੇ ਰਾਜਨੀਤਿਕ ਕੈਰੀਅਰ ਵਿਚ ਨਵੀਆਂ ਪੈੜਾਂ ਪਾਵੇਗੀ।
 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement