
ਹਰੀਕੇ ਪੱਤਣ ਦੇ ਪਿੰਡ ਜੌਣੇਕੇ ਦਾ ਰਹਿਣ ਵਾਲਾ ਸੀ 23 ਸਾਲਾ ਇੰਦਰਜੀਤ ਸਿੰਘ
ਤਰਨ ਤਾਰਨ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਕਸਬਾ ਹਰੀਕੇ ਪੱਤਣ ਦੇ ਨੌਜਵਾਨ ਦੀ ਟਰਾਲਾ ਪਲਟਣ ਕਾਰਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜੌਣੇਕੇ ਦਾ ਰਹਿਣ ਵਾਲਾ ਇੰਦਰਜੀਤ ਸਿੰਘ (23) ਸਵਾ ਸਾਲ ਪਹਿਲਾਂ ਦੋਹਾ ਕਤਰ ਗਿਆ ਸੀ।
ਇਹ ਵੀ ਪੜ੍ਹੋ: ਹਰਿਆਣਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਦੀ ਮੌਤ
ਉਸ ਦੇ ਭਰਾ ਜਗਤਾਰ ਸਿੰਘ ਪੁੱਤਰ ਜਸਬੀਰ ਸਿੰਘ ਨੇ ਦਸਿਆ ਕਿ ਉਹ ਪਿਛਲੇ 8 ਸਾਲ ਤੋਂ ਦੋਹਾ ਕਤਰ ਵਿਚ ਡਰਾਈਵਰ ਹੈ ਤੇ ਉਸ ਦਾ ਛੋਟਾ ਭਰਾ ਵੀ ਸਵਾ ਸਾਲ ਪਹਿਲਾਂ ਉਸ ਕੋਲ ਆਇਆ ਸੀ। ਉਹ ਵੀ ਟਰਾਲੇ ’ਤੇ ਡਰਾਈਵਰੀ ਕਰਦਾ ਸੀ। ਬੀਤੇ ਦਿਨੀਂ 31 ਜੁਲਾਈ ਨੂੰ ਅਚਾਨਕ ਟਰਾਲਾ ਪਲਟ ਜਾਣ ਕਾਰਨ ਇੰਦਰਜੀਤ ਸਿੰਘ ਦੀ ਮੌਤ ਹੋ ਗਈ। ਇਸ ਉਪਰੰਤ ਉਸ ਦੀ ਦੇਹ ਪਿੰਡ ਜੌਣੇਕੇ ਲਿਆਂਦੀ ਗਈ, ਜਿਥੇ ਪ੍ਰਵਾਰਕ ਮੈਂਬਰਾਂ ਵਲੋਂ ਉਸ ਦਾ ਅੰਤਮ ਸੰਸਕਾਰ ਕਰ ਦਿਤਾ ਗਿਆ।