Canada News: ਪਰਮਦੀਪ ਗਿੱਲ,ਪਰਵਾ ਸੰਧੂ, ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵਲੋਂ ਖੇਡਣ ਦਾ ਮੌਕਾ ਮਿਲੇਗਾ
Four Punjabi players included in Canada's field hockey development team: ਅੱਜ ਕੁੜੀਆਂ ਕਿਸੇ ਵੀ ਖੇਤਰ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਥੋਂ ਤੱਕ ਕਿ ਕੁੜੀਆਂ ਨੇ ਵਿਦੇਸ਼ਾਂ ਦੀ ਧਰਤੀ ’ਤੇ ਜਾ ਕੇ ਵੀ ਮੱਲ੍ਹਾਂ ਮਾਰੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਕੈਨੇਡਾ ਤੋਂ ਸਾਹਮਣੇ ਆਈ ਹੈ। ਜਿਥੇ ਜਪਾਨ ਦੇ ਦੌਰੇ 'ਤੇ ਜਾ ਰਹੀ ਕੈਨੇਡਾ ਦੀ ਫੀਲਡ ਹਾਕੀ ਡਿਵੈਲਪਮੈਂਟ ਟੀਮ ਵਿਚ ਚਾਰ ਪੰਜਾਬੀ ਖਿਡਾਰਨਾਂ ਨੇ ਆਪਣੀ ਖੇਡ ਦੇ ਦਮ 'ਤੇ ਜਗ੍ਹਾ ਬਣਾਈ ਹੈ।
ਪਰਮਦੀਪ ਗਿੱਲ, ਪਰਵਾ ਸੰਧੂ, ਪ੍ਰਭਲੀਨ ਗਰੇਵਾਲ ਅਤੇ ਬਵਨੀਤ ਹੋਠੀ ਨੂੰ ਇਸ ਟੀਮ ਵੱਲੋਂ ਖੇਡਣ ਦਾ ਮੌਕਾ ਮਿਲੇਗਾ। ਫੀਲਡ ਹਾਕੀ ਕੈਨੇਡਾ ਟੀਮ ਦੀ ਘੋਸ਼ਣਾ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਇਸ ਟੀਮ ਵਿਚ 23 ਸਾਲ ਤੋਂ ਘੱਟ ਉਮਰ ਦੀਆਂ ਖਿਡਾਰਨਾਂ ਨੂੰ ਮੌਕਾ ਦਿੱਤਾ ਗਿਆ ਤਾਂ ਕਿ ਭਵਿੱਖ ਲਈ ਸੀਨੀਅਰ ਟੀਮ ਤਿਆਰ ਕਰਨ ਦੀਆਂ ਸੰਭਾਵਨਾਵਾਂ ਨੂੰ ਤਰਾਸ਼ਿਆ ਜਾ ਸਕੇ।
ਪਰਮਦੀਪ ਗਿੱਲ ਗੋਲਕੀਪਰ ਹੈ। ਕੈਨੇਡਾ ਦੇ ਨੈਸ਼ਨਲ ਪੱਧਰ ਦੇ ਟੂਰਨਾਮੈਂਟਾਂ ਤੋਂ ਇਲਾਵਾ ਯੂਨੀਵਰਸਿਟੀ ਸੀਜ਼ਨ ਵਿੱਚ ਪਰਮਦੀਪ ਬਹੁਤ ਹੀ ਵਧੀਆ ਖੇਡ ਦਿਖਾ ਚੁੱਕੀ ਹੈ। ਇਸ ਤੋਂ ਪਹਿਲਾਂ ਪਰਮਦੀਪ ਨੇ ਸਾਲ 2023 ਵਿਚ ਇਨਡੋਰ ਵਿਸ਼ਵ ਕੱਪ ਵਿਚ ਕੈਨੇਡਾ ਵੱਲੋਂ ਭਾਗ ਲਿਆ ਸੀ।
ਪਰਵਾ ਸੰਧੂ ਸਰੀ ਦੇ ਇੰਡੀਆ ਕਲੱਬ ਤੋਂ ਹੈ ਤੇ ਫੀਲਡ ਹਾਕੀ ਨੂੰ ਸਮਰਪਿਤ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪ੍ਰਭਲੀਨ ਗਰੇਵਾਲ ਕੈਲਗਰੀ ਦੇ ਕਿੰਗਜ਼ ਇਲੈਵਨ ਫੀਲਡ ਹਾਕੀ ਕਲੱਬ ਵਲੋਂ ਫੀਲਡ ਹਾਕੀ ਪੁਜ਼ੀਸ਼ਨ ਤੇ ਖੇਡਦੀ ਹੈ।ਪ੍ਰਭਲੀਨ ਦਾ ਪਰਿਵਾਰਕ ਪਿਛੋਕੜ ਖੇਡਾਂ ਲਈ ਮਸ਼ਹੂਰ ਪਿੰਡ ਕਿਲਾ ਰਾਏਪੁਰ ਤੋਂ ਹੈ। ਚੌਥੀ ਖਿਡਾਰਨ ਬਵਨੀਤ ਹੋਠੀ ਸਰੀ ਦੇ ਟਾਈਗਰਜ਼ ਕਲੱਬ ਦੀ ਖਿਡਾਰਨ ਹੈ। ਬਵਨੀਤ ਕੈਨੇਡਾ ਦੇ ਨੈਸ਼ਨਲ ਟੂਰਨਾਮੈਂਟਾਂ ਵਿਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ।