
ਹੀਰੇ ਨੂੰ ਹੀਰਾ ਦਫ਼ਤਰ ’ਚ ਜਮ੍ਹਾ ਕਰਵਾਇਆ ਜਮ੍ਹਾ
ਭੂਪਾਲ : ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ’ਚ ਇਕ ਵਿਅਕਤੀ ਨੂੰ ਉਥਲੀ ਖਾਨ ਤੋਂ 4.57 ਕੈਰੇਟ ਦਾ ਹੀਰਾ ਮਿਲਿਆ, ਜਿਸ ਦੀ ਕੀਮਤ 10 ਲੱਖ ਰੁਪਏ ਹੈ। ਹੀਰਾ ਦੇ ਇੰਸਪੈਕਟਰ ਅਨੁਪਮ ਸਿੰਘ ਨੇ ਵੀਰਵਾਰ ਨੂੰ ਦਸਿਆ ਕਿ ਉੱਤਰ ਪ੍ਰਦੇਸ਼ ਦੇ ਵਾਸੀ ਰਾਣਾ ਪ੍ਰਤਾਪ ਸਿੰਘ ਨੂੰ ਬੁਧਵਾਰ ਨੂੰ ਭਰਖਾ ਖੇਤਰ ’ਚ 4.57 ਕੈਰੇਟ ਦਾ ਹੀਰਾ ਮਿਲਿਆ।
diamond
ਉਨ੍ਹਾਂ ਕਿਹਾ ਕਿ ਰਾਣਾ ਵਲੋਂ ਹੀਰਾ ਵਿਭਾਗ ਤੋਂ ਪੱਟਾ ਬਣਵਾ ਕੇ ਸਿਰਸਵਹਾ ਦੇ ਭਰਖਾ ਖੇਤਰ ’ਚ ਖਾਨ ਲਗਾਈ ਗਈ ਸੀ ਅਤੇ ਉਸ ਨੂੰ ਉੱਥੋਂ ਇਹ ਹੀਰਾ ਮਿਲਿਆ। ਉਨ੍ਹਾਂ ਕਿਹਾ ਕਿ ਉਸ ਨੇ ਇਸ ਹੀਰੇ ਨੂੰ ਇਥੇ ਹੀਰਾ ਦਫ਼ਤਰ ’ਚ ਜਮ੍ਹਾ ਕਰ ਦਿਤਾ, ਜਿਸ ਦੀ ਕੀਮਤ 10 ਲੱਖ ਰੁਪਏ ਦੱਸੀ ਗਈ।
Diamond
ਸਿੰਘ ਨੇ ਕਿਹਾ ਕਿ 24 ਫ਼ਰਵਰੀ ਤੋਂ ਇਥੇ ਹੋਣ ਵਾਲੀ ਹੀਰਾ ਨੀਲਾਮੀ ’ਚ ਇਸ ਹੀਰੇ ਨੂੰ ਰਖਿਆ ਜਾਵੇਗਾ ਅਤੇ ਨੀਲਾਮੀ ’ਚ ਹੀਰੇ ਦੇ ਵਿਕਣ ਤੋਂ ਬਾਅਦ 11.5 ਫ਼ੀ ਸਦੀ ਰਾਇਲਟੀ ਕੱਟ ਕੇ ਬਾਕੀ ਪੈਸੇ ਰਾਣਾ ਨੂੰ ਦੇ ਦਿਤੇ ਜਾਣਗੇ।