ਕੋਵਿਡ ਸੰਕਟ ਦੌਰਾਨ ਕੀਤੇ ਭਾਈਚਾਰਕ ਕੰਮਾਂ ਲਈ ਦੋ ਭਾਰਤੀ-ਅਮਰੀਕੀ ਸਨਮਾਨਤ
Published : Jun 11, 2022, 1:34 pm IST
Updated : Jun 11, 2022, 1:34 pm IST
SHARE ARTICLE
Dr Disha Patel And Prem Bhandari
Dr Disha Patel And Prem Bhandari

ਮਿਲਿਆ 'ਐਲਬਰਟ ਜਾਸਾਨੀ ਕਮਿਊਨਿਟੀ ਲੀਡਰ ਆਫ਼ ਦਿ ਈਅਰ ਐਵਾਰਡ'

 

ਵਾਸ਼ਿੰਗਟਨ : ਅਮਰੀਕਾ ਵਿਚ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਨਿਊਜਰਸੀ ਦੀ ਇਕ ਸਿਖਰ ਸੰਸਥਾ ਨੇ ਪਿਛਲੇ ਦੋ ਸਾਲਾਂ ਵਿਚ ਕੋਵਿਡ-19 ਮਹਾਮਾਰੀ ਦੌਰਾਨ ਕੀਤੇ ਗਏ ਭਾਈਚਾਰਕ ਕੰਮਾਂ ਲਈ ਦੋ ਭਾਰਤੀ-ਅਮਰੀਕੀਆਂ ਨੂੰ ਸਨਮਾਨਤ ਕੀਤਾ ਹੈ। ‘ਨਿਊ ਜਰਸੀ ਨਾਰਕੋਟਿਕਸ ਇਨਫ਼ੋਰਸਮੈਂਟ ਆਫ਼ੀਸਰਜ਼ ਐਸੋਸੀਏਸ਼ਨ’ ਨੇ ਜੈਪੁਰ ਫ਼ੁੱਟ ਯੂਐਸਏ ਦੇ ਮੁਖੀ ਪ੍ਰੇਮ ਭੰਡਾਰੀ ਅਤੇ ਨਿਊ ਜਰਸੀ ਦੀ ਡਾਕਟਰ ਦਿਸ਼ਾ ਪਟੇਲ ਨੂੰ ਉਨ੍ਹਾਂ ਦੇ ਕਮਾਲ ਦੇ ਕਮਿਊਨਿਟੀ ਕੰਮ ਲਈ ‘ਐਨਜੇਐਨਈਓਏ/ਐਲਬਰਟ ਜਾਸਾਨੀ’ ਕਮਿਊਨਿਟੀ ਲੀਡਰ ਆਫ਼ ਦਿ ਈਅਰ ਐਵਾਰਡ ਨਾਲ ਸਨਮਾਨਤ ਕੀਤਾ ਹੈ।

ਭੰਡਾਰੀ ਨੂੰ ਐਨਜੇਐਨਈਓਏ ਦੇ ਪ੍ਰਧਾਨ ਨਿਤਿਨ ਡੇਨੀਅਲਜ਼ ਅਤੇ ਉਪ ਪ੍ਰਧਾਨ ਰਿਆਨ ਨੀਬਰ ਨੇ ਰਾਜ ਦੇ ਸੈਂਕੜੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਸਮਾਗਮ ਵਿਚ ਇਹ ਪੁਰਸਕਾਰ ਦਿਤਾ। ਇਸ ਦੇ ਨਾਲ ਹੀ ਪਟੇਲ ਦੀ ਗ਼ੈਰ-ਮੌਜੂਦਗੀ ’ਚ ਉਨ੍ਹਾਂ ਦੇ ਪਿਤਾ ਨੇ ਪੁਰਸਕਾਰ ਹਾਸਲ ਕੀਤਾ। ਵਰਤਮਾਨ ਵਿਚ ਬਰਗਨ ਕਾਊਂਟੀ ਵਿਚ ਪਾਰਕ ਮੈਡੀਕਲ ਗਰੁੱਪ ਵਿਚ ਕੰਮ ਕਰ ਰਹੇ ਡਾਕਟਰ ਪਟੇਲ ਨੇ ਪਿਛਲੇ ਦੋ ਸਾਲਾਂ ਤੋਂ ਕੋਵਿਡ ਦੇ ਮਰੀਜ਼ਾਂ ਦੀ ਦੇਖਭਾਲ ਅਤੇ ਇਲਾਜ ਪ੍ਰਦਾਨ ਕਰਨ ਵਾਲੇ ਇਕ ਨਰਸਿੰਗ ਹੋਮ ਵਿਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਪ੍ਰਬੰਧਕਾਂ ਅਨੁਸਾਰ ਭੰਡਾਰੀ ਨੂੰ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਨੂੰ ਨਕਲੀ ਅੰਗ ਮੁਹਈਆ ਕਰਵਾਉਣ ਅਤੇ ਅਮਰੀਕਾ ਵਿਚ ਕੋਵਿਡ-19 ਸੰਕਟ ਦੌਰਾਨ ਲੋਕਾਂ ਦੀ ਅਣਥਕ ਸੇਵਾ ਲਈ ਇਹ ਪੁਰਸਕਾਰ ਦਿਤਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement