
ਚਾਰ ਕਾਂਸੀ ਦੇ ਤਮਗੇ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ
Tapinder Singh Sokhi: ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ): ‘ਦਿ 2024 ਓਸ਼ੀਨੀਆ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ’ ਦਾ ਆਯੋਜਨ ਫ਼ਿਜ਼ੀ ਦੀ ਰਾਜਧਾਨੀ ਸੁਵਾ ਵਿਖੇ 1 ਜੂਨ ਤੋਂ 8 ਜੂਨ ਤੱਕ ਹੋਇਆ। ਨਿਊਜ਼ੀਲੈਂਡ ਵਸਦੇ ਭਾਰਤੀ ਖ਼ਾਸ ਕਰ ਸਿੱਖ ਭਾਈਚਾਰੇ ਨੂੰ ਮਾਣ ਹੋਵੇਗਾ ਕਿ ਇਥੋਂ ਵਿਸ਼ੇਸ਼ ਤੌਰ ਉਤੇ 70 ਸਾਲਾ ਤਪਿੰਦਰ ਸਿੰਘ ਸੋਖੀ ਵੱਖ-ਵੱਖ 12 ਪ੍ਰਕਾਰ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਹਿੱਸਾ ਲੈਣ ਪਹੁੰਚੇ। ਉਨ੍ਹਾਂ ਨੇ ਦੌੜਾਂ, ਲਾਂਗ ਜੰਪ, ਹਾਈ ਜੰਪ, ਟ੍ਰਿਪਲ ਜੰਪ, ਭਾਰ ਸੁੱਟਣਾ, ਸ਼ਾਟਪੁੱਟ, ਡਿਸਕਸ, ਜੈਵਲਿਨ, ਹੈਮਰ ਅਤੇ ਪੈਂਟਾਥਲੋਨ ਵਿਚ ਭਾਗ ਲਿਆ
ਅਤੇ ਚਾਰ ਕਾਂਸੀ ਦੇ ਤਮਗੇ ਜਿੱਤ ਕੇ ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ। ਫ਼ੀਜ਼ੀ ਦੇ ਪ੍ਰਧਾਨ ਮੰਤਰੀ ਮੇਜਰ ਜਨਰਲ ਰਿਟਾਇਰਡ ਸ੍ਰੀ ਸਿਤੀਵੇਨੀ ਰਾਬੂਕਾ ਵੀ ਇਨ੍ਹਾਂ ਮੁਕਾਬਲਿਆਂ ਦੇ ਵਿਚ ਹਿੱਸਾ ਲੈ ਰਹੇ ਸਨ ਅਤੇ ਤਪਿੰਦਰ ਸਿੰਘ ਨਾਲ ਉਨ੍ਹਾਂ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ ਅਤੇ ਮੁਕਾਬਲੇ ਵਿਚ ਹਿੱਸਾ ਲਿਆ। ਇਨ੍ਹਾਂ ਮਾਸਟਰ ਖੇਡਾਂ ਵਿਚ ਇਕੋ-ਇਕ ਦਸਤਾਰਧਾਰੀ ਸ. ਤਪਿੰਦਰ ਸਿੰਘ ਸੋਖੀ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਸਨ।