Canada News: ਕੈਨੇਡਾ ਜਾਣ ਨੂੰ ਕਾਹਲੇ ਪੰਜਾਬੀ, ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਪੰਜਾਬੀ
Published : Jul 11, 2024, 7:39 am IST
Updated : Jul 11, 2024, 8:32 am IST
SHARE ARTICLE
Record increase in the number of Punjabi refugees in Canada News
Record increase in the number of Punjabi refugees in Canada News

Canada News: ਕੈਨੇਡਾ 'ਚ ਸ਼ਰਨਾਰਥੀ ਪੰਜਾਬੀਆਂ ਦੀ ਗਿਣਤੀ 'ਚ ਰਿਕਾਰਡ ਵਾਧਾ

Record increase in the number of Punjabi refugees in Canada News: ਕੈਨੇਡਾ ਅਤੇ ਅਮਰੀਕਾ ਦਹਾਕਿਆਂ ਤੋਂ ਭਾਰਤੀਆਂ ਅਤੇ ਖ਼ਾਸ ਕਰ ਕੇ ਪੰਜਾਬੀਆਂ ਦੇ ਪਸੰਦੀਦਾ ਦੇਸ਼ ਰਹੇ ਹਨ। ਪੰਜਾਬੀ ਇਨ੍ਹਾਂ ਦੇਸ਼ਾਂ ਵਿਚ ਦਾਖ਼ਲ ਹੋਣ ਲਈ ਅਪਣੀ ਜਾਨ ਤਕ ਜੋਖਮ ਵਿਚ ਪਾ ਲੈਂਦੇ ਹਨ। ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੋਂ ਲੋਕਾਂ ਨੂੰ ਕੈਨੇਡਾ ਭੇਜਣ ਲਈ ਸਥਾਨਕ ਏਜੰਟਾਂ ਨੇ ਹੁਣ ਇਕ ਨਵੀਂ ਕਾਢ ਕੱਢੀ ਹੈ ਜਿਸ ਨਾਲ ਬੀਤੇ ਮਹੀਨਿਆਂ ਤੋਂ ਉਥੇ ਸ਼ਰਨਾਰਥੀ ਬਣਨ ਵਾਲੇ ਭਾਰਤੀਆਂ ਖ਼ਾਸ ਕਰ ਕੇ ਪੰਜਾਬੀਆਂ ਅਤੇ ਪੰਜਾਬਣਾਂ ਦੀ ਗਿਣਤੀ ਕਾਫੀ ਵਧੀ ਹੈ। 

ਇਹ ਵੀ ਪੜ੍ਹੋ: Panthak News: ਬਾਦਲ ਦਲ ਤੋਂ ਨਾਰਾਜ਼ ਧੜੇ ਵਲੋਂ 15 ਜੁਲਾਈ ਨੂੰ ਪੰਥਕ ਹਲਕਿਆਂ ’ਚ ਧਮਾਕਾ ਕਰਨ ਦੀ ਤਿਆਰੀ 

ਏਜੰਟਾਂ ਵਲੋਂ ਨਕਲੀ ਸਪਾਂਸਰਸ਼ਿਪ, ਬੈਂਕ ਖਾਤੇ, ਕਾਰੋਬਾਰ, ਉਚਾ ਅਹੁਦਾ, ਨੌਕਰੀ, ਕੰਪਿਊਟਰ ਦੇ ਮਾਹਰ. ਐਮ.ਏ. ਤਕ ਦੀ ਸਿਖਿਆ ਦੇ ਮਨਘੜਤ ਡਿਪਲੋਮੇ ਆਦਿ ਦੇ ਦਸਤਾਵੇਜ਼ਾਂ ਨਾਲ ਕੈਨੇਡਾ ਦਾ ਵੀਜ਼ਾ ਲਗਵਾ ਕੇ ਉਥੇ ਸੀ.ਐਨ. ਟਾਵਰ, ਨਿਆਗਰਾ ਫਾਲਜ਼, ਚਿੜੀਆਘਰ, ਲਾਇਬ੍ਰੇਰੀ, ਪਾਰਕ ਅਤੇ ਸੈਲਾਨੀਆਂ ਲਈ ਖਿੱਚ ਦੀਆਂ ਹੋਰ ਕਈ ਨਾਮਵਰ ਥਾਵਾਂ ਦੇਖਣ ਦੇ ਟੂਰ ਪ੍ਰੋਗਰਾਮ ਬਣਾ ਕੇ ਪੰਜਾਬ, ਹਰਿਆਣਾ, ਗੁਜਰਾਤ, ਉਤਰਾਖੰਡ, ਯੂ.ਪੀ. ਬਿਹਾਰ, ਤਾਮਿਲਨਾਡੂ ਅਤੇ ਉੜੀਸਾ ਤੋਂ ਲੋਕ ਰਵਾਨਾ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ: Health News: ਗਠੀਏ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਕਸ਼ਮੀਰੀ ਕੇਸਰ 

ਇਹ ਵੀ ਕਿ ਕੈਨੇਡਾ ਦੇ ਵੀਜ਼ਾ ਦੀ ਅਰਜ਼ੀ ਨੂੰ ਮਜ਼ਬੂਤ ਬਣਾਉਣ ਲਈ ਵਿਅਕਤੀ ਦੇ ਪਾਸਪੋਰਟ ’ਤੇ ਹੋਰ ਕਈ ਦੇਸ਼ਾਂ ਦੇ ਨਕਲੀ ਵੀਜ਼ਾ ਸਟਿੱਕਰ ਅਤੇ ਉਨ੍ਹਾਂ ਦੇਸ਼ਾਂ ਵਿਚ ਗਏ ਹੋਣ ਦੀਆਂ ਨਕਲੀ ਮੋਹਰਾਂ ਲਗਾ ਕੇ ਦਰਸਾਇਆ ਜਾਂਦਾ ਹੈ ਕਿ ਬਿਨੈਕਾਰ ਬਹੁਤ ਘੁੰਮਿਆ-ਫਿਰਿਆ ਹੋਇਆ ਸੈਲਾਨੀ ਹੈ। ਜ਼ਮੀਨਾਂ ਤਕ ਵੇਚ ਕੇ ਲੱਖਾਂ ਰੁਪਏ ਏਜੰਟਾਂ ਨੂੰ ਦੇ ਕੇ ਕੈਨੇਡਾ ਦੇ ਰਾਹ ਪਏ ਵਿਅਕਤੀਆਂ ਨੂੰ ਭਾਰਤ ਵਾਪਸ ਮੁੜਨਾ ਗਵਾਰਾ ਨਹੀਂ ਹੁੰਦਾ। ਇਹ ਵੀ ਕਿ ਨਕਲੀ ਸੈਲਾਨੀ ਬਣੇ ਵਿਅਕਤੀਆਂ ਵਲੋਂ ਅਪਣੇ ਦੇਸ਼ ਵਾਪਸ ਮੁੜਨ ਨਾਲੋਂ ਕੈਨੇਡਾ ਦੀ ਜੇਲ ਵਿਚ ਰਹਿਣ ਨੂੰ ਪਹਿਲ ਦਿਤੀ ਜਾਂਦੀ ਹੈ।   

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Record increase in the number of Punjabi refugees in Canada News, stay tuned to Rozana Spokesman

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement